ਅੰਮ੍ਰਿਤਸਰ, (ਅਰੁਣ)- ਰਸਤਾ ਰੋਕ ਕੇ ਹਥਿਆਰ ਦੀ ਨੋਕ 'ਤੇ ਇਕ ਵਿਅਕਤੀ ਦਾ ਪਰਸ ਤੇ ਮੋਬਾਇਲ ਖੋਹ ਕੇ ਦੌੜੇ 3 ਲੁਟੇਰਿਆਂ ਨੂੰ ਥਾਣਾ ਘਰਿੰਡਾ ਦੀ ਪੁਲਸ ਨੇ ਕਾਬੂ ਕੀਤਾ ਹੈ। ਮੁੱਲਾਂ ਬਹਿਰਾਮ ਵਾਸੀ ਦਿਆਲ ਸਿੰਘ ਦੀ ਸ਼ਿਕਾਇਤ 'ਤੇ ਕਿਰਚ ਦਿਖਾ ਕੇ ਉਸ ਦਾ ਮੋਬਾਇਲ ਫੋਨ ਤੇ 6300 ਰੁਪਏ ਨਕਦੀ ਵਾਲਾ ਪਰਸ ਖੋਹ ਕੇ ਦੌੜੇ ਮੁਲਜ਼ਮ ਗੋਰਾ, ਜੱਗਾ ਤੇ ਯੋਧਾ ਵਾਸੀ ਮੰਨਣ ਖਿਲਾਫ ਮਾਮਲਾ ਦਰਜ ਕਰ ਕੇ ਪੁਲਸ ਮੁੱਢਲੀ ਪੁੱਛਗਿੱਛ ਕਰ ਰਹੀ ਹੈ।
ਮਜ਼ਦੂਰ ਯੂਨੀਅਨ ਵੱਲੋਂ ਲੇਬਰ ਵਿਭਾਗ ਖਿਲਾਫ਼ ਰੋਸ ਪ੍ਰਦਰਸ਼ਨ
NEXT STORY