ਜਲੰਧਰ, (ਕਮਲੇਸ਼)- ਧਾਲੀਵਾਲ ਵਿਖੇ ਕਾਦੀਆਂ ਕਾਲੋਨੀ ਦੀ ਗਲੀ ਨੰ. 2 'ਚ ਕਾਫੀ ਦਿਨਾਂ ਤੋਂ ਸੀਵਰੇਜ ਵਿਵਸਥਾ ਠੱਪ ਹੋਈ ਪਈ ਸੀ, ਜਿਸ ਕਾਰਨ ਸੀਵਰੇਜ ਦਾ ਪਾਣੀ ਸੜਕਾਂ 'ਤੇ ਆ ਗਿਆ ਹੈ ਅਤੇ ਇਥੋਂ ਲੰਘਣਾ ਵੀ ਲੋਕਾਂ ਲਈ ਔਖਾ ਹੋ ਗਿਆ ਹੈ। ਨਗਰ ਨਿਗਮ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ, ਜਿਸ ਕਾਰਨ ਇਲਾਕਾ ਵਾਸੀਆਂ 'ਚ ਰੋਸ ਹੈ।
ਸੀਵਰੇਜ ਠੱਪ ਹੋਣ ਕਾਰਨ ਬੀਮਾਰੀ ਫੈਲਣ ਦੀ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਨਿਗਮ ਜਲਦ ਤੋਂ ਜਲਦ ਉਨ੍ਹਾਂ ਦੀ ਸਮੱਸਿਆ ਨੂੰ ਹੱਲ ਕਰਵਾਏਗਾ। ਇਸ ਦੌਰਾਨ ਕਾਲੋਨੀ ਦੀਆਂ ਔਰਤਾਂ ਸ਼ੋਭਾ, ਮਾਨੀਆ ਦੇਵੀ, ਰਿਤੂ, ਕਮਲਜੀਤ, ਭੋਲੀ ਤੇ ਹੋਰ ਮੌਜੂਦ ਸਨ।
ਜਲਦ ਅਮੀਰ ਬਣਨ ਲਈ ਕਰਨ ਲੱਗਾ ਸਮੱਗਲਿੰਗ
NEXT STORY