ਅਬੋਹਰ, (ਸੁਨੀਲ)–ਬੱਲੂਆਨਾ ਵਿਧਾਨ ਸਭਾ ਖੇਤਰ ਦੇ ਇਕ ਪਿੰਡ ’ਚ 9 ਸਾਲਾ ਬੱਚੀ ਨਾਲ ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਬੱਚੀ ਦੇ ਪਿਤਾ ਨੇ ਉਕਤ ਵਿਅਕਤੀ ’ਤੇ ਕਥਿਤ ਰੂਪ ਤੋਂ ਜਬਰ-ਜ਼ਨਾਹ ਕਰਨ ਦੇ ਦੋਸ਼ ਲਾਏ ਹਨ। ਪੀਡ਼ਤ ਬੱਚੀ ਨੂੰ ਇਲਾਜ ਅਤੇ ਜਾਂਚ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਚੀ ਦੇ ਪਿਤਾ ਨੇ ਦੱਸਿਆ ਕਿ ਚੌਥੀ ਜਮਾਤ ’ਚ ਪਡ਼੍ਹਣ ਵਾਲੀ ਉਸ ਦੀ 9 ਸਾਲਾ ਬੱਚੀ ਜਦੋਂ ਘਰ ’ਚ ਇਕੱਲੀ ਸੀ ਤਾਂ ਅਕਸਰ ਉਨ੍ਹਾਂ ਦੇ ਘਰ ਆਉਣ ਵਾਲਾ ਪਿੰਡ ਦਾ ਹੀ ਇਕ ਵਿਅਕਤੀ ਜੋ ਕਿ ਦੂਰ ਦੇ ਰਿਸ਼ਤੇ ’ਚ ਲਡ਼ਕੀ ਦਾ ਮਾਮਾ ਲੱਗਦਾ ਹੈ, ਨੇ ਉਸ ਦੀ ਧੀ ਤੋਂ ਬੀਡ਼ੀ ਦਾ ਬੰਡਲ ਮੰਗਵਾਉਣ ਦੇ ਬਹਾਨੇ ਆਪਣੇ ਕੋਲ ਬੁਲਾਇਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਉਸ ਦੀ ਧੀ ਨੂੰ ਇਸ ਬਾਰੇ ’ਚ ਕਿਸੇ ਨੂੰ ਨਾ ਦੱਸਣ ਦੀ ਧਮਕੀ ਵੀ ਦਿੱਤੀ। ਉਸ ਦੀ ਤਬੀਅਤ ਵਿਗੜਨ ’ਤੇ ਉਨ੍ਹਾਂ ਦੀ ਬੱਚੀ ਨੇ ਸਾਰੀ ਗੱਲ ਉਨ੍ਹਾਂ ਨੂੰ ਦੱਸੀ ਤਾਂ ਉਨ੍ਹਾਂ ਉਸ ਨੂੰ ਇਲਾਜ ਅਤੇ ਜਾਂਚ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਣ ’ਤੇ ਥਾਣਾ ਖੁਈਆਂ ਸਰਵਰ ਮੁਖੀ ਸੁਨੀਲ ਕੁਮਾਰ ਅਤੇ ਥਾਣਾ ਨੰਬਰ 1 ਦੀ ਮਹਿਲਾ ਇੰਸਪੈਕਟਰ ਸੁਨੀਤਾ ਰਾਣੀ ਆਪਣੀ ਟੀਮ ਸਣੇ ਹਸਪਤਾਲ ’ਚ ਪੁੱਜੀ ਤੇ ਬੱਚੀ ਦੇ ਬਿਆਨ ਕਲਮਬੰਦ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਸ ਨਾਲ ਧੱਕੇਸ਼ਾਹੀ ਕਰਨੀ ਠੀਕ ਨਹੀਂ : ਗੌਰਵ ਡਕਾਲਾ
NEXT STORY