ਲੁਧਿਆਣਾ (ਮੁੱਲਾਂਪੁਰੀ) : ਲੁਧਿਆਣਾ ਤੋਂ ਐੱਮ. ਪੀ. ਅਤੇ ਸਵ. ਬੇਅੰਤ ਸਿੰਘ ਸਾਬਕਾ ਮੁੱਖ ਮੰਤਰੀ ਦੇ ਪੋਤੇ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਅਤੇ ਖੁਦ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਸੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਪਣੇ ਦਾਦੇ ਦੇ ਕਾਤਲ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਕਰਨ ਸਬੰਧੀ ਸਰਕਾਰ ਨੂੰ ਖਬਰਦਾਰ ਕਰਦਿਆਂ ਜੋ ਚਿੱਠੀ ਲਿਖੀ ਸੀ ਕਿ ਇਨ੍ਹਾਂ ਨੂੰ ਮੁਆਫੀ ਦੇਣਾ ਮੁੜ ਅੱਤਵਾਦ ਦੀ ਸ਼ੁਰੂਆਤ ਹੋਵੇਗੀ। ਉਹ ਚਿੱਠੀ ਪ੍ਰਧਾਨ ਮੰਤਰੀ ਦਫਤਰ ਪੁੱਜ ਗਈ, ਜਿਸ ਦੀ ਵਾਪਸੀ ਰਿਪੋਰਟ ਉਨ੍ਹਾਂ ਨੂੰ ਮਿਲ ਗਈ ਹੈ। ਹੁਣ ਮੈਂ ਪ੍ਰਧਾਨ ਮੰਤਰੀ ਦਫਤਰ ਤੋਂ ਮਿਲਣ ਵਾਲੇ ਸਮੇਂ ਦੀ ਉਡੀਕ 'ਚ ਹਾਂ।
ਉਨ੍ਹਾਂ ਕਿਹਾ ਕਿ ਰੱਬ ਦੇ ਵਾਸਤੇ ਪੰਜਾਬ ਨੂੰ ਮੁੜ ਅੱਤਵਾਦ ਦੇ ਹਵਾਲੇ ਨਾ ਕਰੋ। ਹਰ ਰੋਜ਼ ਏ. ਕੇ. 47, ਏ. ਕੇ. 54 ਮਿਲ ਰਹੀਆਂ ਹਨ। ਅੱਤਵਾਦੀ ਫੜੇ ਜਾ ਰਹੇ ਹਨ। ਇਹ ਸਭ ਦੇਸ਼ ਵਿਰੋਧੀ ਤਾਕਤਾਂ ਦੀ ਪੰਜਾਬ ਨੂੰ ਮੁੜ ਉਜਾੜਨ ਦੀ ਚਾਲ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਦੀ ਭਾਜਪਾ ਅਤੇ ਪ੍ਰਧਾਨ ਸ਼ਵੇਤ ਮਲਿਕ ਨੇ ਸਬੰਧਤ ਮਾਮਲੇ 'ਤੇ ਮੇਰੇ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਅਤੇ ਜਲਦੀ ਹੀ ਉਹ ਦਿੱਲੀ 'ਚ ਮਿਲ ਕੇ ਸਾਰੀ ਰਿਪੋਰਟ ਆਪਣੀ ਪਾਰਟੀ ਨੂੰ ਦੱਸਣਗੇ। ਦੱਸਣਯੋਗ ਹੈ ਕਿ ਬੀਤੇ ਦਿਨੀਂ ਫਾਂਸੀ ਦੀ ਸਜ਼ਾ ਭੁਗਤ ਰਹੇ ਰਾਜੋਆਣਾ ਦੀ ਸਜ਼ਾ ਉਮਰ ਕੈਦ 'ਚ ਬਦਲ ਦਿੱਤੀ ਗਈ ਹੈ।
ਕੈਪਟਨ ਦੀ ਫੇਕ ਆਡੀਓ ਵਾਇਰਲ, ਸੁਣਨ ਵਾਲੇ ਵੀ ਖਾ ਜਾਣਗੇ ਧੋਖਾ (ਵੀਡੀਓ)
NEXT STORY