ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਵਿਚਾਲੇ ਅੱਜ ਹੋਣ ਵਾਲੀ ਬੈਠਕ 'ਚ ਅੱਤਵਾਦ ਦੇ ਮੁੱਦੇ 'ਤੇ ਦੁਵੱਲੀ ਵਾਰਤਾ ਅਤੇ ਸਰਹੱਦ ਪਾਰ ਅੱਤਵਾਦ 'ਤੇ ਭਾਰਤ ਦੇ ਰੁੱਖ ਉੱਤੇ ਦੋਵਾਂ ਨੇਤਾਵਾਂ ਵਿਚਾਲੇ ਚਰਚਾ ਉੱਤੇ ਦੇਸ਼ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਕੋਲਕਾਤਾ ਪੁਲਸ Vs ਸੀ.ਬੀ.ਆਈ. ਮਾਮਲੇ 'ਤੇ ਸੁਣਵਾਈ ਅੱਜ
ਪੱਛਮੀ ਬੰਗਾਲ 'ਚ ਸ਼ਾਰਦਾ ਚਿੱਟਫੰਡ ਘਪਲੇ 'ਚ ਬੁੱਧਵਾਰ ਨੂੰ ਸੁਪਰੀਮ ਕੋਰਟ 'ਚ ਫਿਰ ਸੁਣਵਾਈ ਹੋਵੇਗੀ। ਜਾਣਕਾਰੀ ਮੁਤਾਬਕ ਅੱਜ ਹੋਣ ਵਾਲੀ ਸੁਣਵਾਈ ਕਾਫੀ ਅਹਿਮ ਹੋਵਗੀ। ਕੋਰਟ ਸਹਿਯੋਗ ਕਰਨ ਨੂੰ ਲੈ ਕੇ ਕੋਲਕਾਤਾ ਦੇ ਸਾਬਕਾ ਪੁਲਸ ਕਮੀਸ਼ਨਰ ਰਾਜੀਵ ਕੁਮਾਰ, ਪੱਛਮੀ ਬੰਗਾਲ ਦੇ ਮੁੱਖ ਸਕੱਤਰ ਤੇ ਡੀ.ਜੀ.ਪੀ. ਖਿਲਾਫ ਮਾਣਹਾਨੀ ਦੀ ਕਾਰਵਾਈ 'ਤੇ ਸੁਣਵਾਈ ਕਰੇਗਾ।
ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨੇੱਲੌਰ ਦੌਰੇ 'ਤੇ
ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅੱਜ ਨੇੱਲੋਰ ਪਹੁੰਚਣਗੇ। ਉਹ ਇਥੋਂ 23 ਫਰਵਰੀ ਤਕ ਰਹਿਣਗੇ। ਉਨ੍ਹਾਂ ਦੇ ਦੌਰੇ ਦੇ ਮੱਦੇਨਜ਼ਰ ਕਲੈਕਟਰ ਮ੍ਰਿਤਿਆਲਾਰਾਜੁ, ਜ਼ਿਲਾ ਪੁਲਸ ਅਧਿਕਾਰੀ ਐਸ਼ਵਰਿਆ ਰਸਤੋਗੀ, ਨੂਡਾ ਦੇ ਵਾਇਸ ਚੇਅਰਮੈਨ ਅਰੂਣ ਕੁਮਾਰ ਨੇ ਪ੍ਰੋਗਰਾਮ ਸਥਾਨ ਦਾ ਜਾਇਜ਼ਾ ਲਿਆ। ਇਥੇ ਉਹ ਵਿਕਾਸ ਪ੍ਰੋਜਕੈਟਾਂ ਦੀ ਸ਼ੁਰੂਆਤ ਕਰਨਗੇ ਤੇ ਜਨ ਸਭਾ ਨੂੰ ਸੰਬੋਧਿਤ ਕਰਨਗੇ।
ਰਾਬਰਟ ਵਾਡਰਾ ਅੱਜ ਫਿਰ ਈ.ਡੀ. ਸਾਹਮਣੇ ਹੋਣਗੇ ਪੇਸ਼
ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਰਾਬਰਟ ਵਾਡਰਾ ਤੋਂ ਅੱਜ ਫਿਰ ਪੁੱਛਗਿੱਛ ਕਰੇਗਾ। ਉਨ੍ਹਾਂ ਤੋਂ ਸੋਮਵਾਰ ਨੂੰ ਪੁੱਛਗਿੱਛ ਹੋਣੀ ਪਰ ਬਿਮਾਰ ਹੋਣ ਕਾਰਨ ਉਹ ਈ.ਡੀ. ਸਾਹਮਣੇ ਪੇਸ਼ ਨਹੀਂ ਹੋ ਸਕੇ। ਜਿਸ ਕਾਰਨ ਅੱਜ ਫਿਰ ਉਨ੍ਹਾਂ ਨੂੰ ਈ.ਡੀ. ਸਾਹਮਣੇ ਪੇਸ਼ ਹੋਣਾ ਹੋਵੇਗਾ। ਨਵੀਂ ਦਿੱਲੀ ਦੇ ਜਾਮਨਗਰ ਹਾਊਸ ਸਥਿਤ ਈ.ਡੀ. ਦੇ ਦਫਤਰ 'ਚ ਰਾਬਰਟ ਵਾਡਰਾ ਤੋਂ ਪੁੱਛਗਿੱਛ ਕੀਤੀ ਜਾਵੇਗੀ। ਈ.ਡੀ. ਨੇ ਮਨੀ ਲਾਂਡਰਿੰਗ ਦੇ ਦੋਸ਼ 'ਚ ਉਨ੍ਹਾਂ 'ਤੇ ਮਾਮਲਾ ਦਰਜ ਕੀਤਾ ਹੈ। ਆਰਮਜ਼ ਐਕਟ ਸੰਜੈ ਭੰਡਾਰੀ ਨਾਲ ਕਾਰੋਬਾਰੀ ਰਿਸ਼ਤੇ ਤੇ ਉਸ ਨਾਲ ਮਿਲੇ ਲਾਭ ਦੇ ਮਸਲੇ 'ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।
ਅੱਜ ਲਾਂਚ ਹੋਵੇਗਾ Galaxy F ਸਮਾਰਟਫੋਨ
ਸਾਊਥ ਕੋਰੀਆ ਦੀ ਟੈੱਕ ਕੰਪਨੀ ਸੈਮਸੰਗ 20 ਫਰਵਰੀ ਨੂੰ ਅਨਪੈਕਡ ਈਵੈਂਟ ਦਾ ਆਯੋਜਨ ਕਰ ਰਹੀ ਹੈ ਇਸ ਦੌਰਾਨ ਕੰਪਨੀ ਆਪਣੇ ਫਲੈਗਸ਼ਿਪ ਸਮਾਰਟਫੋਨ ਪੇਸ਼ ਕਰੇਗੀ। ਇਸ ਦੌਰਾਨ Galaxy S10, S10 Plus ਅਤੇ S10e ਲਾਂਚ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕੰਪਨੀ Galaxy Watch Active ਅਤੇ Galaxy Buds ਵੀ ਲਾਂਚ ਕਰਨ ਦੀ ਤਿਆਰੀ ’ਚ ਹੈ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਪ੍ਰੋ ਵਾਲੀਬਾਲ ਲੀਗ-2019
ਫੁੱਟਬਾਲ : ਹੀਰੋ ਇੰਡੀਅਨ ਸੁਪਰ ਲੀਗ-2018/19
ਕ੍ਰਿਕਟ : ਵੈਸਟਇੰਡੀਜ਼ ਬਨਾਮ ਇੰਗਲੈਂਡ (ਪਹਿਲਾ ਵਨ ਡੇ)
ਕ੍ਰਿਕਟ : ਨਿਊਜ਼ੀਲੈਂਡ ਬਨਾਮ ਬੰਗਲਾਦੇਸ਼ (ਤੀਸਰਾ ਵਨ ਡੇ ਮੈਚ)
ਪੰਜਾਬ ਦੇ 20 ਆਈ.ਪੀ.ਐਸ. ਤੇ ਪੀ.ਪੀ.ਐਸ. ਅਫਸਰਾਂ ਦੇ ਤਬਾਦਲੇ
NEXT STORY