ਜਲੰਧਰ (ਨੈਸ਼ਨਲ ਡੈਸਕ)— ਆਰਥਿਕ ਮਾਮਲਿਆਂ ਦੇ ਸਾਬਕਾ ਸਕੱਤਰ ਸ਼ਕਤੀਕਾਂਤਾ ਦਾਸ ਨੇ ਬੁੱਧਵਾਰ ਨੂੰ ਭਾਰਤੀ ਰਿਜ਼ਰਵ ਬੈਂਕ ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਇਸ ਸੰਸਥਾ ਦੀ ਭਰੋਸੇਯੋਗਤਾ ਤੇ ਖੁਦਮੁਖਤਿਆਰੀ ਨੂੰ ਕਾਇਮ ਰੱਖ ਸਕਣ। ਇਸ ਦੇ ਮੱਦੇਨਜ਼ਰ ਉਨ੍ਹਾਂ ਨੇ ਅੱਜ ਜਨਤਕ ਖੇਤਰਾਂ ਦੇ ਬੈਂਕਾਂ ਦੇ ਸੀ.ਈ.ਓ. ਤੇ ਐੱਮ.ਡੀ. ਦੀ ਇਕ ਬੈਠਕ ਸੱਦੀ ਹੈ।
ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ
ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ 13 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ, ਜੋ ਕਿ 15 ਦਸੰਬਰ ਤੱਕ ਚੱਲਣਾ ਹੈ। ਇਸ ਸੈਸ਼ਨ ਦੌਰਾਨ ਰਾਜ ਦੇ ਭਖਦੇ ਮੁੱਦਿਆਂ 'ਤੇ ਚਰਚਾ ਤੋਂ ਇਲਾਵਾ ਕਈ ਬਿੱਲ ਪਾਸ ਕੀਤੇ ਜਾਣੇ ਹਨ। 3 ਦਿਨ ਦੇ ਇਸ ਸੈਸ਼ਨ ਦੌਰਾਨ ਚਾਰ ਬੈਠਕਾਂ ਹੋਣਗੀਆਂ।
ਮੋਦੀ ਕਰਨਗੇ ਭਾਜਪਾ ਸੰਸਦ ਮੈਂਬਰਾਂ ਨੂੰ ਸੰਬੋਧਿਤ
ਪ੍ਰਧਾਨ ਮੰਤਰੀ ਮੋਦੀ ਵੀਰਵਾਰ ਨੂੰ ਭਾਜਪਾ ਸੰਸਦ ਮੈਂਬਰਾਂ ਨੂੰ ਸੰਬੋਧਿਤ ਕਰਨਗੇ, ਜਿਸ ਦੇ ਪਾਰਟੀ ਦੇ ਪ੍ਰਮੱਖ ਸੰਗਠਨਾਂ ਦੀ ਲੰਬੀ ਬੈਠਕ ਹੋਵੇਗੀ। ਪ੍ਰਧਾਨ ਮੰਤਰੀ ਅਜਿਹੇ ਸਮੇਂ 'ਚ ਪਾਰਟੀ ਮੈਂਬਰਾਂ ਨੂੰ ਸੰਬੋਧਿਤ ਕਰਨਗੇ ਜਦੋਂ ਭਾਜਪਾ ਨੂੰ 2014 'ਚ ਸੱਤਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਅਜਿਹੇ ਅਹਿਮ ਸੂਬਿਆਂ 'ਚ ਵਿਧਾਨ ਸਭਾ ਚੋਣ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਜਿਥੋਂ ਕਈ ਵਾਰ ਉਨ੍ਹਾਂ ਦੀ ਸਰਕਾਰ ਸੀ।
ਚੰਦਰਸ਼ੇਖਰ ਰਾਵ ਅੱਜ ਮੁੱਖ ਮੰਤਰੀ ਅਹੁਦੇ ਦੀ ਚੁੱਕਣਗੇ ਸਹੁੰ
ਅੱਜ ਤੇਲੰਗਾਨਾ ਰਾਸ਼ਟਰ ਸੋਸਾਇਟੀ (ਟੀ.ਆਰ.ਐੱਸ.) ਦੇ ਪ੍ਰਮੁੱਖ ਕੇ. ਚੰਦਰਸ਼ੇਖਰ ਰਾਵ (ਕੇ.ਸੀ.ਆਰ.) ਸੂਬੇ ਦੇ ਮੁੱਖ ਮੰਤਰੀ ਦੇ ਰੂਪ 'ਚ ਸਹੁੰ ਚੁੱਕਣਗੇ। ਕੇ.ਸੀ.ਆਰ. ਦਾ ਇਹ ਲਗਾਤਾਰ ਦੂਜਾ ਕਾਰਜਕਾਲ ਹੋਵੇਗਾ। ਉਹ ਅੱਜ ਦੁਪਹਿਰ 1:30 ਵਜੇ ਆਯੋਜਿਤ ਸਮਾਰੋਹ 'ਚ ਸਹੁੰ ਚੁੱਕਣਗੇ।
ਸੀਤਾਰਮਣ ਅੱਜ ਕਰਨਗੀ ਰੂਸੀ ਰੱਖਿਆ ਮੰਤਰੀ ਨਾਲ ਮੁਲਾਕਾਤ
ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਅੱਜ ਆਪਣੇ ਰੂਸੀ ਹਮਰੂਤਬਾ ਸੇਰਗੇਈ ਸ਼ੋਯਗੁ ਨਾਲ ਮੁਲਾਕਾਤ ਕਰਨਗੀ। ਇਸ ਮੁਲਾਕਾਤ 'ਚ ਦੋਹਾਂ ਦੇਸ਼ਾਂ ਵਿਚਾਲੇ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਚਰਚਾ ਕੀਤੀ ਜਾਵੇਗੀ। ਇਹ ਬੈਠਕ ਇਸ ਲਈ ਵੀ ਅਹਿਮ ਹੈ ਕਿਉਂਕਿ ਭਾਰਤ ਨੇ ਅਕਤੂਬਰ 'ਚ ਐੱਸ-400 ਹਵਾਈ ਰੱਖਿਆ ਮਿਜ਼ਾਇਲ ਖਰੀਦਣ ਲਈ ਰੂਸ ਨਾਲ ਕਰਾਰ 'ਤੇ ਦਸਤਖਤ ਕੀਤੇ ਸਨ।
ਵਿਨੇਸ਼ ਫੋਗਾਟ ਦਾ ਵਿਆਹ ਅੱਜ
ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਵਿਨੇਸ਼ ਫੋਗਾਟ ਅੱਜ ਪਹਿਲਵਾਨ ਸੋਮਵੀਰ ਰਾਠੀ ਨਾਲ ਵਿਆਹ ਦੇ ਬੰਧਨ 'ਚ ਬੱਝ ਜਾਵੇਗੀ। ਇਨ੍ਹਾਂ ਦਾ ਵਿਆਹ ਹਰਿਆਣਾ ਦੇ ਚਰਖੀ ਦਾਦਰੀ ਜ਼ਿਲੇ ਦੇ ਬਲਾਲੀ ਪਿੰਡ 'ਚ ਹੋਵੇਗਾ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਬੀ. ਡਬਲਯੂ. ਐੱਫ. ਵਿਸ਼ਵ ਟੂਰ ਫਾਈਨਲਸ ਬੈੱਡਮਿੰਟਨ ਟੂਰਨਾਮੈਂਟ
ਹਾਕੀ : ਭਾਰਤ ਬਨਾਮ ਨੀਦਰਲੈਂਡ (ਵਿਸ਼ਵ ਕੱਪ-2018)
ਹਾਕੀ : ਜਰਮਨ ਬਨਾਮ ਬੈਲਜੀਅਮ (ਵਿਸ਼ਵ ਕੱਪ-2018)
ਪੰਚਾਇਤੀ ਜ਼ਮੀਨ 'ਚੋਂ ਲੱਖਾਂ ਦੀ ਮਿੱਟੀ ਨਿਕਾਸ ਕਰਨ ਦਾ ਮਾਮਲਾ ਬੇਪਰਦਾ
NEXT STORY