ਫਿਰੋਜ਼ਪੁਰ (ਮਲਹੋਤਰਾ) : ਫੂਡ ਸੈਫਟੀ ਅਫ਼ਸਰ ਅਭਿਨਵ ਖੋਸਲਾ ਨੂੰ ਸਸਪੈਂਡ ਕੀਤੇ ਜਾਣ ਦੇ ਵਿਰੋਧ ’ਚ ਉੱਠੀ ਬਗਾਵਤ ਨੇ ਵਿਭਾਗ ਨੂੰ ਉਨ੍ਹਾਂ ਨੂੰ ਫਿਰ ਤੋਂ ਬਹਾਲ ਕਰਨ ’ਤੇ ਮਜਬੂਰ ਕਰ ਹੀ ਦਿੱਤਾ। ਪਿਛਲੇ ਕਰੀਬ ਇਕ ਮਹੀਨੇ ਤੋਂ ਮਿਲਾਵਟਖੋਰਾਂ ਅਤੇ ਘਟੀਆ ਕੁਆਲਟੀ ਦਾ ਖਾਣ-ਪੀਣ ਦਾ ਸਮਾਨ ਵੇਚਣ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਵਾਲੇ ਅਭਿਨਵ ਖੋਸਲਾ ਨੂੰ ਵਿਭਾਗ ਨੇ ਸਸਪੈਂਡ ਕਰ ਕੇ ਸਸਪੈਂਸ਼ਨ ਦੌਰਾਨ ਉਨ੍ਹਾਂ ਦਾ ਡਿਊਟੀ ਸਟੇਸ਼ਨ ਤਰਨਤਾਰਨ ਕਰ ਦਿੱਤਾ ਸੀ।
ਇਸ ਦੇ ਵਿਰੋਧ ’ਚ ਵੱਖ-ਵੱਖ ਜੱਥੇਬੰਦੀਆਂ ਵੱਲੋਂ ਵੀਰਵਾਰ ਤੋਂ ਚੂੰਗੀ ਨੰਬਰ-7 ’ਤੇ ਪੱਕਾ ਧਰਨਾ ਲਗਾ ਦਿੱਤਾ ਗਿਆ ਸੀ ਅਤੇ ਮੰਗ ਰੱਖੀ ਗਈ ਸੀ ਕਿ ਜਦੋਂ ਤੱਕ ਅਭਿਨਵ ਖੋਸਲਾ ਦੀ ਫਿਰੋਜ਼ਪੁਰ ਵਿਚ ਦੁਬਾਰਾ ਬਹਾਲੀ ਨਹੀਂ ਹੁੰਦੀ, ਤਦ ਤੱਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਇਸ ਧਰਨੇ ਤੋਂ ਇਕ ਦਿਨ ਬਾਅਦ ਹੀ ਵਿਭਾਗ ਨੇ ਅਭਿਨਵ ਖੋਸਲਾ ਦੀ ਮੁੜ ਬਹਾਲੀ ਕਰਦੇ ਹੋਏ ਉਨ੍ਹਾਂ ਦਾ ਡਿਊਟੀ ਸਟੇਸ਼ਨ ਫਿਰੋਜ਼ਪੁਰ ਕਰ ਦਿੱਤਾ ਹੈ।
40,000 ਰੁਪਏ ਰਿਸ਼ਵਤ ਲੈਂਦੇ ਸੀਨੀਅਰ ਸੈਕਸ਼ਨ ਇੰਜੀਨੀਅਰ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ
NEXT STORY