ਖਰੜ,(ਅਮਰਦੀਪ, ਰਣਬੀਰ, ਸ਼ਸ਼ੀ): ਦੇਸ਼ ਭਰ 'ਚ ਪੈ ਰਹੀ ਕੜਾਕੇ ਦੀ ਠੰਡ ਤੋਂ ਰਾਹਤ ਪਾਉਣ ਲਈ ਅੱਜ ਇਕ ਢਾਬੇ ਦੇ ਬਾਹਰ ਅੱਗ ਸੇਕਦੇ ਪ੍ਰਵਾਸੀਆਂ 'ਤੇ ਬੇਕਾਬੂ ਹੋ ਕੇ ਕਾਰ ਚੜ੍ਹਨ ਨਾਲ ਇਕ 14 ਸਾਲਾ ਬੱਚੇ ਦੀ ਮੌਤ ਹੋ ਗਈ। ਜਦਕਿ 5 ਪ੍ਰਵਾਸੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਛੱਜੂਮਾਜਰਾ-ਬਰਿਆਲੀ ਰੋਡ ਸੰਨੀ ਵਿਹਾਰ ਨੇੜੇ ਨਗਰ ਕੌਂਸਲ ਦੀ ਪਈ ਜ਼ਮੀਨ 'ਚ ਇਕ ਨਾਜਾਇਜ਼ ਤੌਰ 'ਤੇ ਢਾਬਾ ਬਣਿਆ ਹੋਇਆ ਹੈ, ਜਿਸ ਦੇ ਬਾਹਰ ਅੱਜ ਦੁਪਹਿਰ 12 ਕੁ ਵਜੇ ਛੇ ਵਿਅਕਤੀ ਅੱਗ ਬਾਲ ਕੇ ਸੇਕ ਰਹੇ ਸਨ ਕਿ ਤੇਜ਼ ਰਫਤਾਰ ਨਾਲ ਆਉਂਦੀ ਇਕ ਪੋਜੈਰੋ ਗੱਡੀ ਅੱਗ ਸੇਕ ਰਹੇ ਵਿਅਕਤੀਆਂ 'ਤੇ ਚੜ੍ਹ ਗਈ। ਜਿਸ ਦੌਰਾਨ 6 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਖਰੜ ਲਿਆਂਦਾ ਗਿਆ। ਜਿੱਥੇ ਕਿ 14 ਸਾਲਾ ਬੱਚੇ ਰਵੀ ਦੀ ਮੌਤ ਹੋ ਗਈ। ਡਰਾਈਵਰ ਮੌਕੇ 'ਤੇ ਕਾਰ ਛੱਡ ਕੇ ਭੱਜਣ ਵਿਚ ਸਫਲ ਹੋ ਗਿਆ, ਕਾਰ ਅੰਦਰ ਸ਼ਰਾਬ ਦੀਆਂ ਬੋਤਲਾਂ ਪਈਆਂ ਸਨ। ਥਾਣਾ ਸਦਰ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਉੱਤਰ ਪ੍ਰਦੇਸ਼ 'ਚ ਨਗਰ ਕੀਰਤਨ ਸਜਾਉਣ ਤੋਂ ਰੋਕਣਾ ਸਿੱਖਾਂ ਦੀ ਧਾਰਮਿਕ ਆਜ਼ਾਦੀ 'ਤੇ ਹਮਲਾ : ਭਾਈ ਲੌਂਗੋਵਾਲ
NEXT STORY