ਤਪਾ ਮੰਡੀ (ਸ਼ਾਮ, ਗਰਗ) - ਬੀਤੀ ਰਾਤ 8 ਵਜੇ ਦੇ ਕਰੀਬ ਡੇਰਾ ਬਾਬਾ ਇੰਦਰ ਦਾਸ ਨੇੜੇ ਬਰਨਾਲਾ-ਬਠਿੰਡਾ ਰੋਡ 'ਤੇ ਅਣਪਛਾਤੇ ਵਾਹਨ ਵਲੋਂ ਮੋਟਰਸਾਈਕਲ ਸਵਾਰ ਮਾਂ-ਪੁੱਤ ਨੂੰ ਜ਼ਬਰਦਾਰ ਟੱਕਰ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਬਰਦਸਤ ਟੱਕਰ ਲੱਗਣ ਕਾਰਨ ਮਾਂ-ਪੁੱਤ ਦੀ ਮੌਕੇ ’ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪ੍ਰੀਤਮ ਦਾਸ ਪੁੱਤਰ ਹਰੀ ਰਾਮ ਅਪਣੇ ਮਾਂ ਬੰਸੋ ਵਾਸੀ ਤਪਾ ਨਾਲ ਸ਼ਹਿਰ 'ਚੋਂ ਦਵਾਈ ਲੈ ਕੇ ਮੁੱਖ ਮਾਰਗ ’ਤੇ ਸਥਿਤ ਪੈਲੇਸ ਦੇ ਬੈਕ ਸਾਈਡ ਘਰ ਪਰਤ ਰਹੇ ਸਨ । ਇਸ ਦੌਰਾਨ ਜਦੋਂ ਉਹ ਡੇਰਾ ਬਾਬਾ ਇੰਦਰ ਦਾਸ ਕੋਲ ਪੁੱਜੇ ਤਾਂ ਹਾਈਵੇ ਪਏ ਖੱਡੇ ਨੂੰ ਬਚਾਉਣ ਲੱਗੇ ਤਾਂ ਪਿੱਛੋਂ ਆ ਰਹੀ ਤੇਜ ਰਫਤਾਰ ਸਕਾਰਪਿਉ ਨੇ ਜ਼ੋਰਦਾਰ ਟੱਕਰ ਮਾਰ ਕੇ ਮੋਟਰਸਾਈਕਲ ਤੋਂ ਹੇਠਾਂ ਸੁੱਟ ਕੇ ਗੰਭੀਰ ਰੂਪ 'ਚ ਜ਼ਖਮੀ ਕਰਕੇ ਚਾਲਕ ਵਾਹਨ ਸਣੇ ਫਰਾਰ ਹੋ ਗਿਆ। ਵਾਹਨ ਦੇ ਪਿਛੇ ਪਾਸੇ ਲੱਗੀ ਨੰਬਰ ਪਲੇਟ ਟੁੱਟਕੇ ਘਟਨਾ ਥਾਂ 'ਤੇ ਡਿੱਗ ਗਈ।
ਘਟਨਾ ਦਾ ਪਤਾ ਲੱਗਦੈ ਜ਼ਖਮੀਆਂ ਦੇ ਪਰਿਵਾਰਿਕ ਮੈਂਬਰਾਂ ਨੇ ਪਹੁੰਚ ਕੇ ਮਿੰਨੀ ਸਹਾਰਾ ਕਲੱਬ ਅਤੇ 108 ਐਬੂਲੈਂਸ ਨੂੰ ਸੂਚਨਾ ਦਿੱਤੀ ਤਾਂ ਦੋਵਾਂ ਐਬੂਲੈਂਸਾ ਨੇ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਤਪਾ 'ਚ ਦਾਖਲ ਕਰਵਾਇਆ ਗਿਆ। ਜ਼ਖਮੀ ਬੰਸੋ ਕੌਰ ਦੀ ਹਾਲਤ ਗੰਭੀਰ ਹੋਣ ਕਾਰਨ ਦਮ ਤੋੜ ਗਈ ਅਤੇ ਪੁੱਤਰ ਦੇ ਵੀ ਜ਼ਿਆਦਾ ਸੱਟਾਂ ਲੱਗਣ ਕਾਰਨ ਆਦੇਸ਼ ਹਸਪਤਾਲ ਭੂਚੋਂ ਰੈਫਰ ਕਰ ਦਿੱਤਾ ਪਰ ਜ਼ਖਮਾਂ ਦੀ ਤਾਬ ਨਾ ਝੱਲਦੈ ਹੋਏ ਪੁੱਤਰ ਦੀ ਵੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦੈ ਹੀ ਸਹਾਇਕ ਥਾਣੇਦਾਰ ਪ੍ਰਦੀਪ ਕੁਮਾਰ ਦੀ ਅਗਵਾਈ 'ਚ ਪੁੱਜੀ ਪੁਲਸ ਪਾਰਟੀ ਨੇ ਟੁੱਟ ਕੇ ਡਿੱਗੀ ਨੰਬਰ ਪਲੇਟ ਨੂੰ ਕਬਜ਼ੇ 'ਚ ਲੈ ਕੇ ਅਣਪਛਾਤੇ ਵਾਹਨ ਅਤੇ ਚਾਲਕ ਖਿਲਾਫ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਲਾਸ਼ਾਂ ਨੂੰ ਪੋਸ਼ਟ ਮਾਰਟਮ ਲਈ ਬਰਨਾਲਾ ਭੇਜ ਦਿੱਤਾ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਹਾਦਸੇ 'ਚ ਮ੍ਰਿਤਕ ਦਾ ਮੋਟਰਸਾਇਕਲ ਬੁਰੀ ਤਰ੍ਹਾਂ ਨਾਲ ਨੁਕਸਾਨਿਆਂ ਗਿਆ ਹੈ। ਚਾਲਕ ਅਤੇ ਗੱਡੀ ਨੂੰ ਬਰਾਮਦ ਕਰਨ ਲਈ ਪੁਲਸ ਪਾਰਟੀਆਂ ਭੇਜ ਦਿੱਤੀਆਂ ਹਨ। ਮਾਂ-ਪੁੱਤ ਦੀ ਹੋਈ ਮੌਤ ਨਾਲ ਬਾਜੀਗਰ ਬਸਤੀ 'ਚ ਮਾਤਮ ਛਾਂ ਗਿਆ।
ਗੁਰਦਾਸਪੁਰ 'ਚ ਵੱਡੀ ਵਾਰਦਾਤ : ਨੌਜਵਾਨਾਂ ਨੇ ਘਰ 'ਚ ਦਾਖਲ ਹੋ ਕੇ ਪਰਿਵਾਰ ਨੂੰ ਗੋਲੀਆਂ ਨਾਲ ਭੁੰਨ੍ਹਿਆ
NEXT STORY