ਚੰਡੀਗੜ੍ਹ (ਵਿਜੇ) : ਰਾਕ ਗਾਰਡਨ ਚੰਡੀਗੜ੍ਹ ਦੀ ਪਛਾਣ ਬਣ ਚੁੱਕਾ ਹੈ ਪਰ ਹੁਣ ਇਸ ਦਾ ਰੈਪਲਿਕਾ (ਕਾਪੀ) ਤਿਆਰ ਕੀਤਾ ਜਾ ਰਿਹਾ ਹੈ। ਇਹ ਰੈਪਲਿਕਾ ਪੰਜਾਬ ਰਾਜ ਭਵਨ ਦੇ ਮੁੱਖ ਗੇਟ 'ਤੇ ਬਣਾਇਆ ਜਾ ਰਿਹਾ ਹੈ। ਇਸ ਲਈ ਪਿਛਲੇ ਸਾਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਰੈਪਲਿਕਾ ਦੀ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ। ਇਸ ਲਈ ਪਹਿਲਾਂ ਹੀ 28 ਲੱਖ ਰੁਪਏ ਦਾ ਬਜਟ ਐਸਟੀਮੇਟ ਤਿਆਰ ਕੀਤਾ ਜਾ ਚੁੱਕਿਆ ਹੈ ਪਰ ਹੁਣ ਇਸ ਲਈ ਲਾਈਟਿੰਗ ਲਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਲਾਈਟਿੰਗ 'ਤੇ ਹੀ ਲਗਭਗ 13 ਲੱਖ ਰੁਪਏ ਖਰਚ ਕੀਤੇ ਜਾਣ ਦੀ ਤਿਆਰੀ ਚੱਲ ਰਹੀ ਹੈ।
ਸੂਤਰਾਂ ਮੁਤਾਬਕ ਸਪੈਸ਼ਲ ਇਫੈਕਟਸ ਦੇਣ ਲਈ ਵਿਸ਼ੇਸ਼ ਲਾਈਟਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਲਈ ਵੱਡੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਹਾਲਾਂਕਿ ਰੈਪਲਿਕਾ ਦੇ ਰਾਜ ਭਵਨ 'ਚ ਹੋਣ ਨਾਲ ਇਸ ਨੂੰ ਸਿਰਫ ਵੀ. ਆਈ. ਪੀ. ਮਹਿਮਾਨ ਹੀ ਦੇਖ ਸਕਣਗੇ। ਮਿੰੰਨੀ ਰਾਕ ਗਾਰਡਨ 'ਚ ਸਿਰਫ ਚੋਣਵੇਂ ਸਕੱਲਪਚਰਸ ਹੀ ਰੱਖੇ ਜਾਣਗੇ। ਇਸ ਦੀ ਚੋਣ ਅਧਿਕਾਰੀਆਂ ਵਲੋਂ ਕਰ ਲਈ ਗਈ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਗਵਰਨਰ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਜਦੋਂ ਵੀ. ਪੀ. ਸਿੰਘ ਬਦਨੌਰ ਨੇ ਰਾਕ ਗਾਰਡਨ ਦਾ ਦੌਰਾ ਕੀਤਾ ਸੀ ਤਾਂ ਨੇਕ ਚੰਦ ਦੇ ਕੰਮ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਮੌਕੇ 'ਤੇ ਹੀ ਪ੍ਰਬੰਧਕੀ ਅਧਿਕਾਰੀਆਂ ਨੂੰ ਪੰਜਾਬ ਰਾਜ ਭਵਨ 'ਚ ਵੀ ਰਾਕ ਗਾਰਡਨ ਦੀ ਤਰਜ਼ 'ਤੇ ਇਕ ਰੈਪਲਿਕਾ ਤਿਆਰ ਕਰਨ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਇੰਜੀਨੀਅਰਿੰਗ ਵਿਭਾਗ ਨੇ ਮਿੰਨੀ ਰਾਕ ਗਾਰਡਨ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
'ਆਪ' ਆਗੂਆਂ ਨੂੰ ਛੋਟੇਪੁਰ ਦੀ ਯਾਦ ਆਈ, ਵਾਪਸ ਲਿਆਉਣ ਦੀ ਤਿਆਰੀ
NEXT STORY