ਰੋਪੜ (ਚਮਨ ਲਾਲ/ਰਾਕੇਸ਼)- ਸਥਾਨਕ ਗਾਂਧੀ ਨਗਰ ਨਿਵਾਸੀ ਗੰਦਾ ਪਾਣੀ ਪੀਣ ਤੇ ਹੋਰ ਕੰਮਾਂ ਲਈ ਵਰਤਣ ਲਈ ਮਜਬੂਰ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਗਾਂਧੀ ਨਗਰ ਨਿਵਾਸੀ ਕੁਝ ਮਹਿਲਾਵਾਂ ਤੇ ਪੁਰਸ਼ਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਪਿਛਲੇ ਲਗਭਗ ਇਕ ਮਹੀਨੇ ਦੇ ਕਰੀਬ ਆਉਣ ਵਾਲੀ ਸਰਕਾਰੀ ਪਾਣੀ ਦੀ ਸਪਲਾਈ ਬਹੁਤ ਹੀ ਗੰਦੀ ਆ ਰਹੀ ਹੈ। ਜਿਸ ਸਬੰਧੀ ਉਨ੍ਹਾਂ ਨੇ ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਰਵੀ ਭੂਸ਼ਨ ਗੋਇਲ ਕੋਲ ਵੀ ਸ਼ਿਕਾਇਤ ਕੀਤੀ ਸੀ ਤੇ ਸਬੰਧਤ ਵਿਭਾਗ ਦੇ ਦਫਤਰ ਵਿਚ ਵੀ ਸ਼ਿਕਾਇਤ ਦਰਜ ਕਰਵਾਈ ਸੀ। ਪਰ ਹੁਣ ਤੱਕ ਇਸ ਬਾਰੇ ਕੋਈ ਵੀ ਹੱਲ ਨਹੀਂ ਹੋਇਆ। ਸਥਾਨਕ ਨਿਵਾਸੀ ਅਵਤਾਰ ਸਿੰਘ ਪੁੱਤਰ ਗੱਜੂ ਰਾਮ ਨੇ ਦੱਸਿਆ ਕਿ ਉਪਰੋਕਤ ਆਉਣ ਵਾਲੇ ਪਾਣੀ ਦੀ ਸਪਲਾਈ ਨਾਲ ਜਿਥੇ ਉਨ੍ਹਾਂ ਦੇ ਘਰ ਅੰਦਰ ਲੱਗਾ ਪਾਣੀ ਦਾ ਆਰ.ਓ. ਬਲਾਕ ਹੋ ਕੇ ਖਰਾਬ ਹੋ ਗਿਆ ਹੈ। ਉਥੇ ਹੀ ਸਵੇਰੇ ਨਹਾਉਣ ਵੇਲੇ ਵੀ ਕਾਫੀ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਹੀ ਸਥਾਨਕ ਗਾਂਧੀ ਨਗਰ ਨਿਵਾਸੀ ਧਰਮ ਸਿੰਘ ਠਾਕੁਰ ਪੁੱਤਰ ਮੱਘਰ ਸਿੰਘ ਨੇ ਦੱਸਿਆ ਕਿ ਉਹ ਸੀਨੀਅਰ ਸਿਟੀਜ਼ਨ ਹਨ ਤੇ ਟੈਲੀਫੋਨ ਵਿਭਾਗ ਤੋਂ ਬਤੌਰ ਜੇ. ਟੀ. ਓ. ਦੇ ਅਹੁਦੇ ਤੋਂ ਰਿਟਾਇਰਡ ਹੋਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਦਿਨ ਤੋਂ ਉਹ ਪੇਟ ਦਰਦ ਦੀ ਬੀਮਾਰੀ ਨਾਲ ਪੀਡ਼ਤ ਹੋ ਚੁੱਕੇ ਹਨ। ਉਨ੍ਹਾਂ ਘਰ ਵਿਚ ਅੱਜ ਆਈ ਪਾਣੀ ਦੀ ਸਪਲਾਈ ਦਿਖਾਉਂਦਿਆਂ ਦੱਸਿਆ ਕਿ ਉਪਰੋਕਤ ਪਾਣੀ ਤੋਂ ਇੰਝ ਲੱਗ ਰਿਹਾ ਹੈ ਜਿਵੇਂ ਸੀਵਰੇਜ ਦਾ ਪਾਣੀ ਮਿਕਸ ਹੋਵੇ। ਜ਼ਿਕਰਯੋਗ ਹੈ ਕਿ ਉਕਤ ਮੁਹੱਲੇ ’ਚ ਪਿਛਲੇ ਕਈ ਸਾਲਾਂ ਤੋਂ ਪਾਣੀ ਦੀ ਸਮੱਸਿਆ ਆ ਰਹੀ ਹੈ ਪਰ ਨਾ ਤਾਂ ਇਸ ਪ੍ਰਤੀ ਸਥਾਨਕ ਨਗਰ ਕੌਂਸਲ ਕੋਈ ਠੋਸ ਕਦਮ ਚੁੱਕ ਰਹੀ ਹੈ ਤੇ ਨਾ ਹੀ ਸਰਕਾਰ।ਕੀ ਕਹਿਣੈ ਸਿਹਤ ਮਾਹਿਰਾਂ ਦਾ- ਜਦੋਂ ਗੰਦੇ ਪਾਣੀ ਦੀ ਸਪਲਾਈ ਬਾਰੇ ਵੱਖ-ਵੱਖ ਸਿਹਤ ਮਾਹਿਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਪਾਣੀ ’ਚ ਸੀਵਰੇਜ ਦਾ ਪਾਣੀ ਮਿਕਸ ਹੈ ਜੇ ਜਲਦ ਇਸ ਦਾ ਪੁਖਤਾ ਹੱਲ ਨਾ ਹੋਇਆ ਤਾਂ ਸਥਾਨਕ ਲੋਕਾਂ ਨੂੰ ਪੀਲੀਆ ਰੋਗ ਦਾ ਸ਼ਿਕਾਰ ਹੋ ਸਕਦੇ ਹਨ ਉਥੇ ਹੀ ਕਈ ਤਰ੍ਹਾਂ ਦੀਆਂ ਪੇਟ ਦੀਆਂ ਗੰਭੀਰ ਬੀਮਾਰੀਆਂ ਦੀ ਲਪੇਟ ਵਿਚ ਆ ਸਕਦੇ ਹਨ। ਕੀ ਕਹਿਣੈ ਵਿਭਾਗ ਦੇ ਜੇ. ਈ. ਸੁਰਿੰਦਰ ਸਿੰਘ ਦਾ –ਜਦੋਂ ਮੌਕੇ ’ਤੇ ਪੁੱਜੇ ਸੀਵਰੇਜ ਵਿਭਾਗ ਦੇ ਜੇ. ਈ. ਬਲਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਬੰਗਾ ਮੁੱਖ ਮਾਰਗ ’ਤੇ ਸੀਵਰੇਜ ਦਾ ਕੰੰਮ ਕੀਤਾ ਗਿਆ ਸੀ ਤੇ ਪਾਣੀ ਦੇ ਸੀਵਰੇਜ ਨੂੰ ਨਵੇਂ ਸੀਵਰੇਜ ਨਾਲ ਜੋਡ਼ਿਆ ਗਿਆ ਸੀ ਤੇ ਹੋ ਸਕਦਾ ਹੈ ਕਿ ਉਨ੍ਹਾਂ ਦੁਆਰਾ ਕਿਸੇ ਥਾਂ ਤੋਂ ਸੀਵਰੇਜ ਨੂੰ ਬੰਦ ਕੀਤਾ ਹੋਵੇ ਤੇ ਖੋਲ੍ਹਣਾ ਯਾਦ ਭੁੱਲ ਗਿਆ ਹੋਵੇ। ਉਨ੍ਹਾਂ ਦੱਸਿਆ ਕਿ ਉਹ ਇਸ ਪ੍ਰਤੀ ਕਰਮਚਾਰੀਆਂ ਨੂੰ ਨਾਲ ਲੈ ਕੇ ਚੈੱਕ ਕਰ ਰਹੇ ਹਨ ਤੇ ਜਲਦ ਹੀ ਪਾਣੀ ਦੀ ਸਪਲਾਈ ਦਰੁੱਸਤ ਕਰ ਦਿੱਤੀ ਜਾਵੇਗੀ।
ਨੰਗਲ ਤਹਿਸੀਲ ’ਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
NEXT STORY