ਰੋਪੜ (ਬਾਲੀ)-ਕਸਬਾ ਭਰਤਗਡ਼੍ਹ ਦੀ ਪੰਚਾਇਤ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਤੋਂ ਬਾਅਦ ਢਾਡੀ ਦਰਬਾਰ ਸਜਾਇਆ ਗਿਆ, ਜਿਸ ਦੌਰਾਨ ਗਿਆਨੀ ਪ੍ਰਿਤਪਾਲ ਸਿੰਘ ਬੈਂਸ ਦੇ ਇੰਟਰਨੈਸ਼ਨਲ ਢਾਡੀ ਜੱਥੇ ਨੇ ਢਾਡੀ ਵਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ । ਇਸ ਤੋਂ ਬਾਅਦ ਜ਼ਿਲਾ ਪ੍ਰੀਸ਼ਦ ਮੈਂਬਰ ਨਰਿੰਦਰ ਪੁਰੀ, ਬਲਾਕ ਸੰਮਤੀ ਮੈਂਬਰ ਸੋਨੀਆ ਪੁਰੀ ਅਤੇ ਸਮਾਜ ਸੇਵਿਕਾ ਸਵਿਤਾ ਪੁਰੀ ਵੱਲੋਂ ਨਵੇਂ ਬਣੇ ਸਰਪੰਚ ਸੁਖਦੀਪ ਸਿੰਘ ਅਤੇ ਪੰਚਾਇਤ ਮੈਂਬਰਾਂ ਮਲਕੀਤ ਕੌਰ ਬੈਂਸ, ਹਰਬੰਸ ਕੌਰ, ਪੂਜਾ, ਅਮਨਜੀਤ ਕੌਰ, ਜਸਵਿੰਦਰ ਸਿੰਘ, ਰਾਜ ਮੁਹੰਮਦ, ਵਿਸ਼ਵ ਪੁਰੀ, ਪਰਮਜੀਤ ਸਿੰਘ, ਸਤਨਾਮ ਕੌਰ ਆਦਿ ਨੂੰ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਗਿਆ।ਇਸ ਮੌਕੇ ਸਾਬਕਾ ਸਰਪੰਚ ਯੋਗੇਸ਼ ਪੁਰੀ, ਸੁਖਦੇਵ ਸਿੰਘ ਕੌਂਡਲ, ਸੰਜੀਵ ਸਿੰਘ, ਜਸਵੀਰ ਸਿੰਘ, ਪਰਮਿੰਦਰ ਸਿੰਘ,ਹਰਕ੍ਰਿਪਾਲ ਸਿੰਘ, ਉਜਾਗਰ ਸਿੰਘ, ਜਰਨੈਲ ਸਿੰਘ ਲ ਆਦਿ ਮੋਹਤਬਰਾਂ ਸਮੇਤ ਇਲਾਕੇ ਦੇ ਵੱਡੀ ਗਿਣਤੀ ’ਚ ਨਵੇਂ ਚੁਣੇ ਗਏ ਸਰਪੰਚ ਤੇ ਪੰਚਾਇਤ ਮੈਂਬਰ ਵੀ ਹਾਜ਼ਰ ਸਨ।
ਗਾਂਧੀ ਨਗਰ ਨਿਵਾਸੀ ਗੰਦਾ ਪਾਣੀ ਪੀਣ ਤੇ ਵਰਤਣ ਲਈ ਮਜਬੂਰ
NEXT STORY