ਰੋਪੜ (ਗੁਰਭਾਗ)-ਸਰਕਾਰੀ ਐਲੀਮੈਂਟਰੀ ਸਕੂਲ ਰੇਲਵੇ ਰੋਡ ’ਚ ਲੋਹਡ਼ੀ ਨੂੰ ਸਮਰਪਿਤ ਇੱਕ ਪ੍ਰੋਗਰਾਮ ਕਰਵਾਇਆ ਗਿਆ । ਜਿਸ ’ਚ ਉੱਘੇ ਸਮਾਜਸੇਵੀ ਹਰਿੰਦਰ ਸਿੰਘ, ਮੈਡਮ ਕੰਚਨ, ਦਿੱਵਿਆ ਕਵਰ ਅਤੇ ਪੱਪੂ ਸੈਣੀ ਨੇ ਸ਼ਿਰਕਤ ਕੀਤੀ । ਅਧਿਆਪਕ ਵਿਕਾਸ ਵਰਮਾ ਅਤੇ ਭਾਰਤੀ ਸ਼ਰਮਾ ਨੇ ਦੱਸਿਆ ਕਿ ਹਰਿੰਦਰ ਸਿੰਘ ਨੇ ਆਪਣੀ ਪੋਤੀ ਅਮਾਇਰਾ ਦੀ ਪਹਿਲੀ ਲੋਹਡ਼ੀ ਮੌਕੇ ਸਾਡੇ ਸਕੂਲ ਦੇ 65 ਵਿਦਿਆਰਥੀਆਂ ਨੂੰ ਸਵੈਟਰ ਵੰਡੇ। ਇਸ ਮੌਕੇ ਮੈਡਮ ਦਿਵਿਆ ਕਵਰ ਨੇ ਬੱਚਿਆਂ ਨੂੰ ਮਠਿਆਈ ਵੰਡ ਕੇ ਮੂੰਹ ਵੀ ਮਿੱਠਾ ਕਰਾਇਆ। ਇਸ ਮੌਕੇ ਕਾਜਲ ਠਾਕੁਰ ਅਤੇ ਕੋਮਲ ਵੀ ਹਾਜ਼ਰ ਸਨ ।
ਸਵਾਮੀ ਵਿਵੇਕਾਨੰਦ ਦੇ ਵਿਚਾਰ ਅੱਜ ਵੀ ਸਾਰਥਕ
NEXT STORY