ਰੋਪੜ (ਤ੍ਰਿਪਾਠੀ)- ਮੁਹੱਲਾ ਵਿਕਾਸ ਨਗਰ ਦੇ ਵਾਰਡ ਨੰਬਰ 10 ਦੇ ਵਾਸੀਆਂ ਦੇ ਇਕ ਵਫਦ ਨੇ ਕੌਂਸਲਰ ਬਲਵੀਰ ਸਿੰਘ ਉਸਮਾਨਪੁਰ ਦੇ ਨਾਲ ਮੁਹੱਲੇ ਦੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਇਕ ਮੀਟਿੰਗ ਕੀਤੀ। ਮੀਟਿੰਗ ਉਪਰੰਤ ਮੁਹੱਲੇ ਦੇ ਵਫਦ ਨੇ ਕੌਂਸਲਰ ਦੀ ਮਾਰਫਤ ਕੌਂਸਲ ਪ੍ਰਧਾਨ ਲਲਿਤ ਮੋਹਨ ਪਾਠਕ ਨੂੰ ਮੰਗ ਪੱਤਰ ਦਿੱਤਾ। ਜਾਣਕਾਰੀ ਦਿੰਦੇ ਹੋਏ ਮੁਹੱਲਾ ਵਾਸੀ ਪ੍ਰਿੰਸੀਪਲ ਰਿਟਾ. ਅਸ਼ੋਕ ਕੁਮਾਰ ਸ਼ਰਮਾ, ਪ੍ਰਿੰ. ਇਕਬਾਲ ਸਿੰਘ, ਹਿਤੇਸ਼ ਸਹਿਗਲ ਅਤੇ ਜਸਵੀਰ ਸਿੰਘ ਭੱਟੀ ਨੇ ਦੱਸਿਆ ਕਿ ਕੌਂਸਲਰ ਨੂੰ ਵਾਰਡ ਨੰਬਰ 10 ਦੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਮੁਹੱਲੇ ਦੀ ਮੁੱਖ ਗਲੀ ਡਾ. ਰਾਜਪਾਲ ਅਤੇ ਬਾਬਾ ਦੀਪ ਸਿੰਘ ਨਗਰ ਦੀ ਗਲੀ ਦੀ ਹਾਲਤ ਬੇਹੱਦ ਖਸਤਾ ਹੈ ਤਾਂ ਉੱਥੇ ਹੀ ਗਲੀ ਦੀਆਂ ਨਾਲੀਆਂ ਦੀ ਪੂਰੀ ਸਫਾਈ ਨਾ ਹੋਣ ਕਾਰਨ ਬਰਸਾਤ ਦੇ ਮੌਸਮ ਵਿਚ ਮੱਖੀਆਂ, ਮੱਛਰ ਆਦਿ ਦੀ ਪੈਦਾਇਸ਼ ਵੱਧ ਜਾਂਦੀ ਹੈ ਜੋ ਕਾਈ ਘਾਤਕ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ। ਕੌਂਸਲ ਪ੍ਰਧਾਨ ਨੂੰ ਦਿੱਤੇ ਮੰਗ ਪੱਤਰ ਵਿਚ ਉਨ੍ਹਾਂ ਡਾ. ਰਾਜਪਾਲ ਅਤੇ ਬਾਬਾ ਦੀਪ ਸਿੰਘ ਨਗਰ ਦੀ ਗਲੀ ਤੋਂ ਇਲਾਵਾ ਇਸ ਦੇ ਨਾਲ ਲੱਗਦੀਆਂ ਗਲੀਆਂ ਨੂੰ ਬਣਾਉਣ ਅਤੇ ਨਾਲੀਆਂ ਨੂੰ ਢਕਣ ਦੀ ਮੰਗ ਕੀਤੀ ਹੈ। ਇਸ ਮੌਕੇ ਅਕਸ਼ੈ ਕੁਮਾਰ, ਵਿਜੇ ਕੁਮਾਰ, ਜਗਦੀਪ ਸਿੰਘ, ਭਾਗ ਸਿੰਘ ਕਲਸੀ, ਜੀਤਰਾਮ, ਹਰਭਜਨ ਭਾਵਡ਼ਾ, ਹਰਭਜਨ ਸਿੰਘ ਸੈਣੀ, ਸਵਤੰਤਰ ਕੁਮਾਰ, ਅਸ਼ੋਕ ਮੈਦਾਨ, ਡਾ. ਪਰਮਜੀਤ ਸਿੰਘ, ਗੁਰਮੇਲ ਰਾਮ, ਭਜਨ ਸਿੰਘ, ਸਤੀਸ਼ ਕੁਮਾਰ ਨਈਅਰ ਅਤੇ ਸਤੀਸ਼ ਕੁਮਾਰ ਰਾਣਾ ਆਦਿ ਮੌਜੂਦ ਸਨ।
ਪੰਜਾਬ ਜਲ ਸਰੋਤ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਦੀ ਮੰਗ
NEXT STORY