ਰੋਪੜ (ਬਾਲੀ )- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੱਸੇਵਾਲ ਵਿਖੇ ਪਿੰਡ ਦੀ ਨਵੀਂ ਬਣੀ ਪੰਚਾਇਤ ਵੱਲੋਂ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਨਾਲ ਇਕ ਮੀਟਿੰਗ ਕੀਤੀ ਗਈ ਜਿਸ ’ਚ ਸਕੂਲ ਦੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਕੂਲ ਦੀ ਗਿਣਤੀ ਨੂੰ ਵਧਾਉਣ ਲਈ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਸਕੂਲ ਦੇ ਅਣਸੁਰੱਖਿਅਤ ਕਮਰਿਆਂ ਦੀ ਬਿਲਡਿੰਗ ਨੂੰ ਠੀਕ ਕਰਨ ਲਈ ਗ੍ਰਾਂਟ ਜਾਰੀ ਕਰਵਾਉਣ ਲਈ ਸੰਜੀਵ ਕੁਮਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਜਲਦੀ ਤੋਂ ਜਲਦੀ ਗ੍ਰਾਂਟ ਜਾਰੀ ਕਰਵਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਕੂਲ ਨੂੰ ਹੋਰ ਵਧੀਆ ਬਣਾਉਣ ਲਈ ਅਤੇ ਵੱਧ ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ’ਚ ਦਾਖਲ ਕਰਵਾਉਣ ਲਈ ਗੱਲਬਾਤ ਕੀਤੀ ਗਈ ਅਤੇ ਹਰ ਕਿਸੇ ਨੂੰ ਆਪਣੇ ਬੱਚੇ ਸਰਕਾਰੀ ਸਕੂਲ ’ਚ ਦਾਖਲ ਕਰਵਾਉਣ ਲਈ ਪ੍ਰੇਰਿਤ ਕਰਨ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਪਿੰ. ਰਵਿੰਦਰ ਸਿੰਘ, ਹਰਦਿਆਲ ਸਿੰਘ ਸਰਪੰਚ ਮੱਸੇਵਾਲ, ਗੁਰਦਿਆਲ ਸਿੰਘ ਵਾਈਸ ਚੇਅਰਮੈਨ, ਪੰਚ ਧਰਮਪਾਲ, ਸੱਤਪਾਲ, ਰਾਜਾ ਰਾਮ , ਗੁਰਵਿੰਦਰ ਕੌਰ, ਸ਼ਕੁੰਤਲਾ ਦੇਵੀ, ਹਰੀ ਰਾਮ, ਅਮਰ ਸਿੰਘ, ਜੋਗਿੰਦਰਪਾਲ, ਧਰਮ ਸਿੰਘ, ਕੁਲਦੀਪ ਸਿੰਘ, ਪ੍ਰੇਮ ਕੁਮਾਰ, ਵਿਜੇ ਕੁਮਾਰ, ਤਰਲੋਚਨ ਸਿੰਘ, ਨਰਿੰਦਰ ਕੁਮਾਰ, ਬਲਵੰਤ ਸਿੰਘ, ਸੁਖਜਿੰਦਰ ਸਿੰਘ, ਬਰਿੰਦਰ ਸਿੰਘ, ਸੋਮਦੱਤ, ਨੀਲਮ ਕੌਰ, ਕੁਲਦੀਪ ਕੌਰ, ਰਚਨ ਕੌਰ, ਸੁਖਬੀਰ ਕੌਰ, ਅਨੁਰਾਧਾ, ਹਰਪ੍ਰੀਤ ਕੋਰ, ਗੁਰਮੀਤ ਕੌਰ, ਰੇਨੂੰ, ਪ੍ਰਦੀਪ ਕੌਰ, ਸਰਬ ਪ੍ਰਿਆ ਸ਼ਰਮਾ ਆਦਿ ਹਾਜ਼ਰ ਸਨ।
ਚੀਫ ਜਿਉਡੀਸ਼ੀਅਲ ਮੈਜਿਸਟ੍ਰੇਟ ਨੇ ਕੀਤਾ ਰੈਨ ਵਸੇਰਾ ਦਾ ਅਚਨਚੇਤ ਦੌਰਾ
NEXT STORY