ਰੋਪੜ (ਗੁਰਭਾਗ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 24 ਜਨਵਰੀ ਨੂੰ ਪੰਜਾਬ ਸਰਕਾਰ ਵਲੋਂ ਤੀਜੇ ਪਡ਼ਾਅ ਅਧੀਨ ਛੋਟੇ ਕਿਸਾਨ ਵੀਰਾਂ ਨੂੰ ਕਰਜਾ ਰਾਹਤ ਸਰਟੀਫਿਕੇਟ ਦੀ ਵੰਡ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਦੀ ਦਸਮੇਸ਼ ਮਾਰਸ਼ਲ ਆਰਟਸ ਅਕੈਡਮੀ ਵਿਚ ਪੁੱਜਣਗੇ। ਇਸ ਮੌਕੇ ਉਹ ਚੰਗਰ ਇਲਾਕੇ ਦੀ ਸਿੰਚਾਈ ਲਈ ਪਾਣੀ ਦੀ ਸਮੱਸਿਆ ਦੇ ਹੱਲ ਲਈ ਲਿਫਟ ਇਰੀਗੇਸ਼ਨ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ 24 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਅਧੀਨ ਪੈਂਦੇ ਚੰਗਰ ਇਲਾਕੇ ਦੇ ਲੋਕਾਂ ਦੀ ‘ਤੁਪਕਾ ਸਿੰਚਾਈ ਸਕੀਮ’ ਦਾ ਉਦਘਾਟਨ ਕਰਕੇ ਚਿਰਕਾਲੀ ਮੰਗ ਪੂਰੀ ਕਰਨਗੇ। ਉਨ੍ਹਾਂ ਕਿਹਾ ਕਿ ਇਸੇ ਦਿਨ ਕਿਸਾਨਾਂ ਦੇ ਕਰਜ਼ੇ ਵੀ ਮੁਆਫ ਕੀਤੇ ਜਾਣਗੇ। ਅੱਜ ਨੰਗਲ ਦੇ ਆਈ ਬਲਾਕ ਵਿਚ ਹੋਈ ਮੀਟਿੰਗ ਦੌਰਾਨ ਸਪੀਕਰ ਰਾਣਾ ਕੇ. ਪੀ. ਸਿੰਘ ਦੇ ਇਲਾਕੇ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲੇ ਦੀ ਹਾਜ਼ਰ ਆਗੂਆਂ ਨੇ ਭਰਭੂਰ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਦਹਾਕਿਆਂ ਤੋਂ ਰੁੱਕੇ ਹੋਏ ਵਿਕਾਸ ਕਾਰਜ ਹੁਣ ਉਨ੍ਹਾਂ ਦੇ ਯਤਨਾਂ ਨਾਲ ਹੱਲ ਹੋ ਰਹੇ ਹਨ। ਇਸ ਮੌਕੇ ਬਲਾਕ ਕਾਂਗਰਸ ਕਮੇਟੀ ਨੰਗਲ ਦੇ ਪ੍ਰਧਾਨ ਸੰਜੈ ਸਾਹਨੀ, ਹਰਜੀਤ ਸਿੰਘ ਜੀਤਾ, ਉਮਾ ਕਾਂਤ ਸ਼ਰਮਾ, ਪਿਆਰਾ ਸਿੰਘ ਜਸਵਾਲ, ਡਾ. ਪ੍ਰਸ਼ੋਤਮ, ਰਾਜੀ ਖੰਨਾ, ਵਿਪਨ ਕੁਮਾਰ, ਦੀਪਕ ਨੰਦਾ, ਸਰਿਤ ਮਲਿਕ, ਅਨੀਤਾ ਸ਼ਰਮਾ, ਅਸ਼ੋਕ ਸਵਾਮੀਪੁਰ ਅਤੇ ਕਮਲ ਜੋਸ਼ੀ, ਇੰਦੂ ਬਾਲਾ, ਅਨਿਲ ਰਾਣਾ, ਰਿੰਕੂ , ਅਸ਼ੋਕ ਰਾਣਾ, ਹਰਪਾਲ ਭਸੀਨ ਆਦਿ ਹਾਜ਼ਰ ਸਨ।
ਨਵੀਂ ਬਣੀ ਪੰਚਾਇਤ ਨੇ ਸਕੂਲ ਸਟਾਫ ਨਾਲ ਕੀਤੀ ਮੀਟਿੰਗ
NEXT STORY