ਰੋਪੜ (ਵਿਜੇ)-ਹੋਮਗਾਰਡ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੇ ਟੋਲ ਪਲਾਜ਼ਾ ਸੋਲਖੀਆਂ ’ਤੇ ਚੱਲ ਰਹੇ ਧਰਨੇ-ਪ੍ਰਦਰਸ਼ਨ ਦੇ ਦੌਰਾਨ ਉਸ ਸਮੇਂ ਨਵਾਂ ਮੋਡ਼ ਲੈ ਗਿਆ, ਜਦੋਂ ਧਰਨੇ ’ਤੇ ਬੈਠੇ ਇਕ ਕਾਰਜਕਰਤਾ ਸ਼ੇਰ ਸਿੰਘ ਦੀ ਬੀਤੀ ਰਾਤ ਅਚਾਨਕ ਤਬੀਅਤ ਵਿਗਡ਼ ਗਈ ਤੇ ਜਦੋਂ ਉਸਨੂੰ ਸਿਵਲ ਹਸਪਤਾਲ ਰੂਪਨਗਰ ਲਿਆਂਦਾ ਗਿਆ ਤਾਂ ਇੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨਿਆ। ਮ੍ਰਿਤਕ ਵਿਅਕਤੀ ਦੇ ਪੋਸਟਮਾਰਟਮ ਦੇ ਦੌਰਾਨ ਐਸੋਸੀਏਸ਼ਨ ਵਲੋਂ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ’ਚ ਸਿਵਲ ਹਸਪਤਾਲ ’ਚ ਰੋਸ-ਪ੍ਰਦਰਸ਼ਨ ਕੀਤਾ ਗਿਆ। ਗੁਰਦੀਪ ਸਿੰਘ ਨੇ ਕਿਹਾ ਕਿ ਟੋਲ ਪਲਾਜ਼ਾ ਸੋਲਖੀਆਂ ’ਤੇ ਪਿਛਲੇ 217 ਦਿਨਾਂ ਤੋਂ ਸੇਵਾ ਮੁਕਤ ਹੋਮਗਾਰਡ ਮੁਲਾਜ਼ਮ ਧਰਨੇ ’ਤੇ ਬੈਠੇ ਹਨ ਪ੍ਰੰਤੂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਹੋਮਗਾਰਡ ਮੁਲਾਜ਼ਮ 30-30 ਸਾਲ ਤੱਕ ਨੌਕਰੀ ਕਰ ਰਹੇ ਹਨ ਪ੍ਰੰਤੂ ਉਨ੍ਹਾਂ ਨੂੰ ਸੇਵਾ ਮੁਕਤੀ ਦੌਰਾਨ ਪੈਨਸ਼ਨ ਸਮੇਤ ਹੋਰ ਕੋਈ ਲਾਭ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ’ਚ ਡੀ.ਜੀ.ਪੀ. ਤੱਕ ਮਿਲ ਚੁੱਕੇ ਹਨ ਪਰ ਸਰਕਾਰ ਇਸ ਮਾਮਲੇ ’ਚ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਧਰਨੇ ’ਤੇ ਬੈਠੇ ਕਈ ਹੋਰ ਮੁਲਾਜ਼ਮਾਂ ਦੀ ਤਬੀਅਤ ਵੀ ਖਰਾਬ ਚੱਲ ਰਹੀ ਹੈ ਅਤੇ ਆਗਾਮੀ ਦਿਨਾਂ ’ਚ ਉਹ ਮਾਰਗਾਂ ’ਤੇ ਰੋਸ-ਪ੍ਰਦਰਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ ਮ੍ਰਿਤਕ ਮੁਲਾਜ਼ਮ ਸ਼ੇਰ ਸਿੰਘ ਨੇ 28 ਸਾਲ ਲਗਾਤਾਰ ਬਤੌਰ ਹੋਮਗਾਰਡ ਨੌਕਰੀ ਕੀਤੀ। ਜਿਸਨੇ ਜੀ.ਆਰ.ਪੀ. ਚੌਕੀਆਂ ਬੁਢਲਾਡਾ, ਮਾਨਸਾ ਤੇ ਬਠਿੰਡਾ ’ਚ ਨੌਕਰੀ ਕੀਤੀ ਅਤੇ ਰਿਟਾਇਰਮੈਂਟ ਦੇ ਸਮੇਂ ਫਾਜ਼ਿਲਕਾ ਜ਼ਿਲੇ ’ਚ ਤਾਇਨਾਤ ਰਹੇ। ਇਸ ਮੌਕੇ ਜਨਰਲ ਸਕੱਤਰ ਅਮਰਜੀਤ ਸਿੰਘ ਤੇ ਹੋਰ ਅਹੁਦੇਦਾਰ ਮੌਜੂਦ ਸਨ।
ਨਵੇਂ ਪੁਲ ਕੋਲ ਹਾਈਵੇ ’ਤੇ ਜਮ੍ਹਾ ਰਹਿੰਦੇ ਪਾਣੀ ਨਾਲ ਸਡ਼ਕ ਦੀ ਹਾਲਤ ਹੋਈ ਖਸਤਾ
NEXT STORY