ਰੋਪੜ (ਰਾਜੇਸ਼) - ਦੁਨੀਆਂ ਦੀ ਨੰਬਰ ਵਨ ਟੂ ਵੀਲ੍ਹਰ ਕੰਪਨੀ ਹੀਰੋ ਦੇ ਡੀਲਰ ਬੀ. ਐੱਸ. ਆਟੋਜ਼ ਬਲਾਚੌਰ ਦੇ ਐੱਮ. ਡੀ. ਬਲਵਿੰਦਰ ਸਿੰਘ ਦੀ ਅਗਵਾਈ ਵਿਚ ਬੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਚ ਰੋਡ ਸੇਫ਼ਟੀ ਸਬੰਧੀ ਇਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਬੀ. ਐੱਸ. ਆਟੋਜ਼ ਦੀ ਪਹੁੰਚੀ ਟੀਮ ਦੇ ਮੈਂਬਰਾਂ ਨੇ ਬੱਚਿਆਂ ਨੂੰ ਰੋਡ ਤੇ ਚੱਲਣ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਬੱਚਿਆਂ ਨੂੰ ਹੈਲਮੇਟ ਪਹਿਨਣ ਦੇ ਲਾਭ, ਰੋਡ ਤੇ ਚਲਦੇ ਸਮੇਂ ਆਪਣੇ ਆਪ ਨੂੰ ਸੇਫ਼ ਰੱਖਣ ਆਦਿ ਸਬੰਧੀ ਵਿਸਤਾਰ ਵਿਚ ਦੱਸਿਆ ਗਿਆ ਅਤੇ ਰੋਡ ਸੇਫਟੀ ਨੂੰ ਦਰਸਾਉਂਦੇ ਬੱਚਿਆਂ ਦੇ ਪੇਟਿੰਗ ਮੁਕਾਬਲੇ ਵੀ ਕਰਵਾਏ ਗਏ। ਇਨ੍ਹਾਂ ਪੇਟਿੰਗ ਮੁਕਾਬਲਿਆਂ ਵਿਚ ਫਸਟ, ਸੈਕਿੰਡ ਤੇ ਥਰਡ ਆੳਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਤ ਵੀ ਕੀਤਾ ਗਿਆ। ਐੱਮ. ਡੀ. ਬਲਵਿੰਦਰ ਸਿੰਘ ਨੇ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਜਗਤਾਰ ਸਿੰਘ, ਸਤਨਾਮ ਸਿੰਘ, ਨਿਰਮਲ ਕੁਮਾਰ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ, ਸੁਖਾ ਆਦਿ ਮੁੱਖ ਤੌਰ ’ਤੇ ਮੌਜੂਦ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇਪੰਜਾਬ ਨੈਸ਼ਨਲ ਬੈਂਕ ’ਚ ਚੋਰੀ ਦੀ ਅਸਫ਼ਲ ਕੋਸ਼ਿਸ਼, ਚੋਰ ਕਾਬੂ
NEXT STORY