ਰੋਪੜ (ਛਿੰਜੀ ਲੜੌਆ)- ਕਸ਼ਮੀਰ ’ਚ ਸ਼ਹੀਦ ਕੀਤੇ ਗਏ ਸੀ.ਆਰ.ਪੀ.ਐੱਫ ਦੇ ਜਵਾਨਾਂ ਪ੍ਰਤੀ ਰੋਸ ਪਿੰਡਾਂ ਤਕ ਪੁੱਜ ਗਿਆ ਹੈ ਜਿਸਦੇ ਤਹਿਤ ਕਸਬਾ ਔੜ ਵਿਖੇ ਗ੍ਰਾਮ ਪੰਚਾਇਤ, ਬਾਬਾ ਧਰਮਗਿਰ ਬਲੱਡ ਡੋਨਰਜ਼-ਐਂਡ ਵੈਲਫੇਅਰ ਸੋਸਾਇਟੀ, ਜੈ ਮਾਤਾ ਚਿੰਤਪੁਰਨੀ ਸੇਵਾ ਸੋਸਾਇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੱਸ ਅੱਡਾ ਵਿਖੇ ਪਾਕਿਸਤਾਨ ਦਾ ਪੁਤਲਾ ਫੂਕਿਆ ਗਿਆ ਅਤੇ ਪਾਕਿਸਤਾਨ ਤੇ ਅੱਤਵਾਦ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਸਾਰੇ ਬਾਜ਼ਾਰ ’ਚ ਕੈਂਡਲ ਮਾਰਚ ਵੀ ਕੱਢਿਆ ਗਿਆ। ਇਸ ਮੌਕੇ ਬੋਲਦਿਆਂ ਜਸਵੰਤ ਸੋਨੂੰ, ਰੋਰੀ ਰਾਣਾ, ਕਮਲਜੀਤ ਸਾਜਨ, ਕਮਲ ਚੋਪੜਾ, ਭੁਪਿੰਦਰ ਰਾਜ, ਹਰੀਸ਼ ਰਾਣਾ, ਰਵਿੰਦਰ ਰਵੀ ਆਦਿ ਨੇ ਆਖਿਆ ਕਿ ਪਾਕਿਸਾਤਨ ਸਾਰੀਆਂ ਹੱਦਾਂ ਬੰਨੇ ਟੱਪ ਚੁੱਕਾ ਹੈ ਜਿਸਨੂੰ ਸਬਕ ਸਿਖਾਉਣ ਲਈ ਪੂਰਾ ਭਾਰਤ ਇਸ ਵਕਤ ਤਿਆਰ ਹੋ ਚੁੱਕਾ ਹੈ ਤੇ ਹੁਣ ਪਿਆਰ ਨਾਲ ਸਮਝਾਉਣ ਦਾ ਵਕਤ ਨਹੀਂ ਰਿਹਾ ਜਿਸ ਕਰਕੇ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਪਾਕਿਸਤਾਨ ਪ੍ਰਤੀ ਨਰਮ ਰੁੱਖ ਨਾ ਰੱਖਿਆ ਜਾਵੇ।
ਜਲ ਸਪਲਾਈ ਕੰਟਰੈਕਟ ਵਰਕਰਾਂ ਨੇ ਰੋਸ ਜਤਾਇਆ
NEXT STORY