ਰੋਪੜ (ਵਿਜੇ)-ਮਨੁੱਖੀ ਅਧਿਕਾਰ ਮੰਚ ਰੂਪਨਗਰ ਦੇ ਜ਼ਿਲਾ ਪ੍ਰਧਾਨ ਹਰਦੀਪ ਸਿੰਘ ਸੈਣੀ ਨੇ ਮੰਚ ਦੇ ਮੈਂਬਰਾਂ ਸਮੇਤ ਅੱਜ ਮੋਮਬੱਤੀਆਂ ਜਲਾ ਕੇ ਪੁਲਵਾਮਾ ਵਿਚ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ 2 ਮਿੰਟ ਦਾ ਮੌਨ ਵੀ ਰੱਖਿਆ ਗਿਆ। ਸੈਣੀ ਨੇ ਕਿਹਾ ਕਿ ਭਾਰਤ ਦੀਆਂ ਸਾਰੀਆਂ ਪਾਰਟੀਆਂ ਨੂੰ ਰਾਜਨੀਤੀ ਤੋਂ ਉਪਰ ਉਠ ਕੇ ਆਪਸ ਵਿਚ ਇਕਜੁੱਟ ਹੋ ਕੇ ਪਾਕਿਸਤਾਨ ਨੂੰ ਮੂੰਹ ਤੋਡ਼ਵਾਂ ਜਵਾਬ ਦੇਣਾ ਚਾਹੀਦਾ ਹੈ। ਇਸ ਮੌਕੇ ਲਖਵਿੰਦਰ ਸਿੰਘ, ਦਵਿੰਦਰ ਸਿੰਘ, ਜੁਗਲ ਕਿਸ਼ੋਰ, ਗੁਰਪ੍ਰੀਤ ਸਿੰਘ, ਵਿਕਾਸ, ਅਮਨਦੀਪ ਕੌਰ, ਸੁਮਨਦੀਪ ਕੌਰ, ਰਾਜਵੀਰ ਸਿੰਘ, ਹਿੰਮਤ ਸਿੰਘ, ਰਾਜਵੰਤ ਸਿੰਘ ਆਦਿ ਮੌਜੂਦ ਸਨ।
ਵੱਖ-ਵੱਖ ਖੇਤਰਾਂ ’ਚ ਉਪਲਬਧੀ ਹਾਸਲ ਕਰਨ ਵਾਲੇ ਪਤਵੰਤਿਆਂ ਨੂੰ ਕੀਤਾ ਸਨਮਾਨਤ
NEXT STORY