ਰੋਪੜ (ਤ੍ਰਿਪਾਠੀ) - ਕਰਿਆਮ ਰੋਡ ’ਤੇ ਸਥਿਤ ਕੇ. ਸੀ. ਪਬਲਿਕ ਸਕੂਲ ’ਚ ਦਿ ਗ੍ਰਾਂਡ ਬੇਬੀ ਸ਼ੋਅ ਦਾ ਆਯੋਜਨ ਕੀਤਾ ਗਿਆ, ਜਿਸ ’ਚ ਸਕੂਲ ਦੇ ਕਰੀਬ 100 ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰਿੰ. ਗੁਰਜੀਤ ਸਿੰਘ ਦੀ ਦੇਖ-ਰੇਖ ’ਚ ਆਯੋਜਿਤ ਸ਼ੋਅ ਦੀ ਸ਼ੁਰੂਆਤ ਸਮਾਰੋਹ ਦੀ ਮੁੱਖ ਮਹਿਮਾਨ ਸਾਬਕਾ ਵਿਧਾਇਕ ਗੁਰਇਕਬਾਲ ਕੌਰ ਬਬਲੀ, ਵਾਈਸ ਚੇਅਰਪਰਸਨ ਸ਼ਵੇਤਾ ਗਾਂਧੀ ਅਤੇ ਹੋਰ ਮਹਿਮਾਨਾਂ ਵੱਲੋਂ ਸ਼ਮਾ ਰੋਸ਼ਨ ਕਰਕੇ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਨੇ ਕਿਹਾ ਕਿ ਅਜਿਹੇ ਮੰਚ ਬੱਚਿਆਂ ਦੇ ਆਤਮ ਵਿਸ਼ਵਾਸ ਅਤੇ ਆਤਮ ਬਲ ਨੂੰ ਵਧਾਉਣ ਤੋਂ ਇਲਾਵਾ ਬੱਚਿਆਂ ਦੀ ਪ੍ਰਤਿਭਾ ਨਿਖਾਰਨ ’ਚ ਅਹਿਮ ਸਿੱਧ ਹੁੰਦੇ ਹਨ। ਪ੍ਰੋਗਰਾਮ ਦੇ ਕੋ-ਆਰਡੀਨੇਟਰ ਆਸ਼ੂ ਸ਼ਰਮਾ, ਨੀਤੂ, ਕਵਿਤਾ ਬਬਲ ਅਤੇ ਸੰਦੀਪ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੈਲਥੀ ਬੇਬੀ ਦਾ ਖਿਤਾਬ ਪਰਨੀਤ ਕੌਰ ਨੂੰ, ਐਕਟਿਵ ਬੇਬੀ ਦਾ ਨਿਹਾਰਿਕ ਅਗਨੀਹੋਤਰੀ ਨੂੰ, ਚਬੀ ਚੀਕ ਦਾ ਗੁਰਮਨ ਸਿੰਘ ਨੂੰ ਅਤੇ ਸਪਾਰਕਲਿੰਗ ਸਮਾਇਲ ਹਰਨੀਤ ਸਿੰਘ ਨੂੰ ਮਿਲਿਆ। ਫੈਂਸੀ ਡ੍ਰੈੱਸ ’ਚ ਪੂਰਵੀ ਨੇ ਪਹਿਲਾ, ਕੇਸ਼ਵ-ਸੁਖਦੀਪ ਸਿੰਘ ਨੇ ਦੂਜਾ ਅਤੇ ਦੀਪਿਕਾ ਤੇ ਲਕਸ਼ੇ ਨੇ ਤੀਜਾ ਸਥਾਨ ਹਾਸਲ ਕੀਤਾ। ਟੇਲੈਂਟ ਸਰਚ ’ਚ ਪੂਰਵੀ ਨੇ ਪਹਿਲਾ ਅਵਨੀਤ ਕੌਰ ਨੇ ਦੂਜਾ ਅਤੇ ਦਕਸ਼ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਮੁੱਖ ਅਤੇ ਹੋਰ ਮਹਿਮਾਨਾਂ ਵਲੋਂ ਸਨਮਾਨਤ ਕੀਤਾ ਗਿਆ। ਜਜ ਦੀ ਭੂਮਿਕਾ ਪ੍ਰਿੰ. ਕੁਲਜਿੰਦਰ ਕੌਰ, ਬਲਜੀਤ ਕੌਰ ਅਤੇ ਮੋਨੀਕਾ ਧੱਮ ਨੇ ਅਦਾ ਕੀਤੀ। ਇਸ ਮੌਕੇ ਸੁਦੇਸ਼ ਉੱਪਲ, ਮੋਨਿਕਾ, ਕਿਰਨ ਸੋਬਤੀ, ਰਾਜਵਿੰਦਰ ਕੌਰ, ਗੁਰਦਿਆਲ ਸਿੰਘ, ਸੁਦੇਸ਼ ਕੁਮਾਰ, ਕੁਲਵੰਤ ਕੌਰ, ਤਰੁਣਾ ਬਜਾਜ, ਅਤੇ ਨਵਜੋਤ ਸਿੰਘ ਆਦਿ ਮੌਜੂਦ ਸਨ।
ਪਿੰਡ ਨੂੰਹੋਂ ਅਤੇ ਰਤਨਪੁਾਰ ਵਿਖੇ ਹੋਇਆ ਰੋਸ ਪ੍ਰਦਰਸ਼ਨ
NEXT STORY