ਰੋਪੜ (ਤ੍ਰਿਪਾਠੀ) - ਕਰਿਆਮ ਰੋਡ ’ਤੇ ਸਥਿਤ ਕੇ. ਸੀ. ਸਕੂਲ ਆਫ ਮੈਨਜਮੈਂਟ ਐਂਡ ਕੰਪਿਊਟਰ ਐਪਲੀਕੇਸ਼ਨਸ (ਕੇ.ਸੀ.ਐੱਸ.ਐੱਮ.ਸੀ.ਏ. ) ਕਾਲਜ ਦਾ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋ ਐਲਾਨੇ ਦਸੰਬਰ 2018 ਬੀ.ਐੱਸ.ਸੀ. ਐਨੀਮੈਸ਼ਨ ਐਂਡ ਮਲਟੀਮੀਡਿਆ ਟੈਕਨਾਲੋਜੀ ਦੇ ਪਹਿਲੇ, ਤੀਸਰੇ ਅਤੇ ਪੰਜਵੇਂ ਸੈਸ਼ਨ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰ. ਡਾ. ਰਸ਼ਮੀ ਗੁਜਰਾਤੀ ਅਤੇ ਵਿਭਾਗ ਪ੍ਰਮੁੱਖ ਦੀਪਕ ਕੁਮਾਰ ਨੇ ਦੱਸਿਆ ਕਿ ਪਹਿਲੇ ਸਮੈਸਟਰ ’ਚ ਸੋਨਿਆ ਨੇ 92.7 ਫ਼ੀਸਦੀ ਅੰਕਾਂ ਨਾਲ ਕਾਲਜ ’ਚੋਂ ਪਹਿਲਾ, ਪਰਮਿੰਦਰ ਚੰਦ ਨੇ 81.8 ਫ਼ੀਸਦੀ ਅੰਕਾਂ ਨਾਲ ਦੂਜਾ, ਗੁਰਪ੍ਰੀਤ ਅਤੇ ਕੁਲਵਿੰਦਰ ਰਾਮ ਨੇ ਸਾਂਝੇ ਤੌਰ ’ਤੇ 81.5 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਤੀਸਰੇ ਸਮੈਸਟਰ ’ਚੋਂ ਗਿੰਨੀ ਸ਼ਰਮਾ ਨੇ 91 ਫ਼ੀਸਦੀ ਅੰਕਾਂ ਨਾਲ ਪਹਿਲਾ, ਲਵਪ੍ਰੀਤ ਕੌਰ ਨੇ 90 ਫ਼ੀਸਦੀ ਅੰਕਾਂ ਨਾਲ ਦੂਜਾ, ਪ੍ਰਿਆ ਨੇ 88.5 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ, ਇਸੇ ਤਰ੍ਹਾਂ ਪੰਜਵੇਂ ਸਮੈਸਟਰ ’ਚੋਂ ਜਤੇਸ਼ ਨੇ 89.5 ਫ਼ੀਸਦੀ ਅੰਕਾਂ ਨਾਲ ਪਹਿਲਾ, ਆਕਾਸ਼, ਬਲਜੀਤ ਰਾਜ , ਹਰਸਿਮਰਨ ਸਿੰਘ ਨੇ ਸਾਂਝੇ ਤੌਰ ’ਤੇ 89.1 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ । ਐੱਮ.ਈ.ਐੱਫ.ਟੀ. (ਬੀ.ਐੱਸ.ਸੀ. ਮੀਡਿਆ ਇੰਟ੍ਰਟੇਨਮੈਂਟ ਐਂਡ ਫਿਲਮ ਟੈਕਨੋਲਾਜੀ) ’ਚੋਂ ਪਹਿਲੇ ਸਮੈਸਟਰ ਦੀ ਨਿਸ਼ਾ ਨੇ 76.4 ਫੀਸਦੀ ਅੰਕਾਂ ਨਾਲ ਕਾਲਜ ’ਚੋਂ ਪਹਿਲਾ, ਅਰਜੁਨ ਰੱਤੂ ਨੇ 66.4 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ ਪਾਇਆ, ਉਥੇ ਹੀ ਤੀਸਰੇ ਸਮੈਸਟਰ ’ਚ ਸੁਨੇਹਾ ਕਲੇਰ ਨੇ 81. 8 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ ਪਾਇਆ। ਕੇ. ਸੀ. ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਵਾਇਸ ਚੇਅਰਮੈਨ ਹਿਤੇਸ਼ ਗਾਂਧੀ ਅਤੇ ਸੀ.ਈ.ਓ. ਮੇਜਰ ਜਨਰਲ ( ਵੀ.ਐੱਸ.ਐੱਮ. ) ਜੀ.ਕੇ. ਚੋਪਡ਼ਾ, ਸੀ.ਏ.ਸੀ. ਰਿਟਾ. ਬ੍ਰਿਗੇ. ਹਰਿੰਦਰ ਸਿੰਘ ਭੰਡਾਲ , ਪ੍ਰੋ . ਸਤਵਿੰਦਰ ਕੌਰ, ਪ੍ਰੋ . ਜਸਕਰਣ ਅਤੇ ਪ੍ਰੋ . ਜਸਵੀਰ ਸਿੰਘ ਨੇ ਸਾਰੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਦੇ ਨਾਲ ਸਾਰਿਆਂ ਨੂੰ ਵਧਾਈ ਦਿੱਤੀ ਹੈ ।
ਹਨੂਮਾਨ ਜਯੰਤੀ ’ਤੇ ਮੰਦਰਾਂ ’ਚ ਉਮਡ਼ੀ ਭੀਡ਼
NEXT STORY