ਰੋਪੜ (ਕਟਾਰੀਆ/ਕਿਰਨ)—ਪਿਆਰ, ਵਿਸ਼ਵਾਸ ਤੇ ਭਾਵ ਨਾਲ ਪ੍ਰਭੂ ਨੂੰ ਪਾਇਆ ਜਾ ਸਕਦੈ ਕਿਉਂਕਿ ਪ੍ਰਮਾਤਮਾ ਸ਼ਰਧਾ ਭਾਵ ਤੇ ਪ੍ਰੇਮ ਦੇ ਭੁੱਖੇ ਹਨ। ਇਹ ਅਨਮੋਲ ਪ੍ਰਵਚਨ ਬਾਲਯੋਗੀ ਸਵਾਮੀ ਸੁੰਦਰਮੁਨੀ ਜੀ ਬੋਰੀ ਵਾਲੇ ਮਹਾਰਾਜ ਜੀ ਨੇ ਸੰਗਤਾਂ ਨੂੰ ਜੇਠੇ ਐਤਵਾਰ ਤੇ ਬਾਬਾ ਬਾਲਕ ਜੀ ਦੀ ਯਾਦ ’ਚ ਸੰਕੀਰਤਨ ਦੌਰਾਨ ਸੰਗਤਾਂ ਨੂੰ ਲਿਖ ਕੇ ਸੰਦੇਸ਼ ਦਿੰਦਿਆਂ ਕਿਹਾ ਬੋਰੀ ਵਾਲੇ ਮਹਾਰਾਜ ਜੀ ਨੇ ਸੰਗਤਾਂ ਨੂੰ ਪੁੰਨ ਸੇਵਾ ਤੇ ਦਾਨ ਕਰਨ ਦਾ ਉਪਦੇਸ਼ ਦਿੱਤਾ ਅਤੇ ਨਾਮ ਕਿਰਤ ਤੇ ਵੰਡ ਛੱਕਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਬਾਬਾ ਜੀ ਦੇ ਗੁਣਗਾਨ ਕਰਦਿਆਂ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ ਤੇ ਬਾਬਾ ਬਾਲਕ ਨਾਥ ਜੀ ਦੀ ਪੂਜਾ ਆਰਤੀ ਕਰਕੇ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਪ੍ਰਿੰ. ਬਖਸ਼ੀਸ਼ ਕੌਰ, ਕ੍ਰਿਸ਼ਨ ਗੜ੍ਹਸ਼ੰਕਰ, ਪ੍ਰੀਤੀ ਮਹੰਤ, ਸੱਤਪਾਲ ਸ਼ਰਮਾ, ਰਾਣਾ ਫੌਜੀ, ਦਾਣੀ, ਜੋਗਰਾਜ, ਦਿਲਬਾਗ ਦੁਗਰੀ, ਜਾਦਵਿੰਦਰ ਜਿੰਦਲ ਨੇ ਵੀ ਆਪਣੀ ਹਾਜ਼ਰੀ ਲਗਵਾਈ।
ਚੋਣ ਜ਼ਾਬਤੇ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਸਨ ਮੁਸਤੈਦੀ ਨਾਲ ਕੰਮ ਕਰਨ : ਡੀ. ਸੀ
NEXT STORY