ਚੰਡੀਗੜ੍ਹ (ਸਾਜਨ) : ਸੈਕਟਰ-17 ਨੂੰ ਸੈਕਟਰ-16 ਸਥਿਤ ਰੋਜ਼ ਗਾਰਡਨ ਨਾਲ ਜੋੜਨ ਵਾਲੇ ਅੰਡਰਪਾਸ ਦੇ ਨਿਰਮਾਣ ਦਾ ਕੰਮ ਪੂਰਾ ਹੋਏ ਤਾਂ ਕਈ ਦਿਨ ਲੰਘ ਚੁੱਕੇ ਸਨ ਪਰ ਹੁਣ ਅੰਡਰਪਾਸ ਨੂੰ ਦੀਵਾਲੀ ਤੋਂ ਪਹਿਲਾਂ ਜਗਮਗ ਲਾਈਟਾਂ ਨਾਲ ਰੌਸ਼ਨ ਕਰ ਦਿੱਤਾ ਗਿਆ ਹੈ। ਇਸ ਤੋਂ ਉਮੀਦਾਂ ਉੱਠੀਆਂ ਹਨ ਕਿ ਛੇਤੀ ਹੀ ਇਸ ਅੰਡਰਪਾਸ ਦਾ ਉਦਘਾਟਨ ਹੋ ਸਕਦਾ ਹੈ। ਅੰਡਰਪਾਸ ਨੂੰ ਫਿਲਹਾਲ ਫਾਈਨਲ ਟੱਚ ਦਿੱਤਾ ਜਾ ਰਿਹਾ ਹੈ। ਹਾਲ ਹੀ 'ਚ ਲਾਈਆਂ ਗਈਆਂ ਲਾਈਟਾਂ ਰਾਤ 'ਚ ਜਗਣੀਆਂ ਸ਼ੁਰੂ ਹੋ ਗਈਆਂ ਹਨ। ਜਾਣਕਾਰੀ ਮੁਤਾਬਕ ਯੂ. ਟੀ. ਪ੍ਰਸ਼ਾਸਨ ਨੇ ਇੰਜੀਨੀਅਰਿੰਗ ਵਿਭਾਗ ਨੇ ਯੂ. ਟੂ. ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਤੋਂ ਅੰਡਰਪਾਸ ਦੇ ਉਦਘਾਟਨ ਕਰਨ ਦਾ ਸਮਾਂ ਮੰਗਿਆ ਹੈ। ਪ੍ਰਸ਼ਾਸਕ ਤੋਂ ਸਮਾਂ ਮਿਲਣ ਤੋਂ ਬਾਅਦ ਛੇਤੀ ਹੀ ਇਸ ਨੂੰ ਜਨਤਾ ਨੂੰ ਸੌਂਪ ਦਿੱਤਾ ਜਾਵੇਗਾ।
ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ ਨਾਲ ਸ਼ਹਿਰ ਦੇ ਸੈਰ-ਸਪਾਟੇ ਨੂੰ ਬੜਾਵਾ ਮਿਲੇਗਾ। ਹੁਣ ਰੋਜ਼ ਗਾਰਡਨ ਘੁੰਮਣ ਆਉਣ ਵਾਲੇ ਬਿਨਾਂ ਕਿਸੇ ਪਰੇਸ਼ਾਨੀ ਦੇ ਸੈਕਟਰ-17 ਪਲਾਜ਼ਾ ਸਿਟੀ ਪਹੁੰਚ ਜਾਣਗੇ। ਪਹਿਲਾਂ ਸੜਕ 'ਤੇ ਜ਼ਿਆਦਾ ਟ੍ਰੈਫਿਕ ਕਾਰਨ ਇਸ ਨੂੰ ਪਾਰ ਕਰਨਾ ਆਮ ਲੋਕਾਂ ਲਈ ਮੁਸ਼ਕਲ ਭਰਿਆ ਕੰਮ ਹੁੰਦਾ ਸੀ। ਇਸ ਦੇ ਬਣਨ ਤੋਂ ਬਾਅਧ ਹੁਣ ਉਨ੍ਹਾਂ ਨੂੰ ਲਾਭ ਮਿਲੇਗਾ।
ਇਹ ਖਾਸ ਪਾਲਕੀ ਕਰਤਾਰਪੁਰ ਸਾਹਿਬ ਕੀਤੀ ਜਾਵੇਗੀ ਸਸ਼ੋਬਿਤ, ਵਿਸ਼ੇਸ਼ ਕਿਸਮ ਦੀ ਹੈ ਨਕਾਸ਼ੀ
NEXT STORY