ਅਬੋਹਰ (ਸੁਨੀਲ)- ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੀਵਾਲੀ ਤਿਉਹਾਰ ਨੇੜੇ ਆਉਂਦੇ ਹੀ ਸਿਹਤ ਵਿਭਾਗ ਦੀ ਟੀਮ ਮਠਿਆਈ ਦੀਆਂ ਦੁਕਾਨਾਂ ਦੀ ਚੈਕਿੰਗ ਲਈ ਕੇਵਲ ਖਾਨਾਪੂਰਤੀ ਕਰਨ ਲਈ ਪਹੁੰਚ ਗਈ ਹੈ ਕਿਉਂਕਿ ਦੀਵਾਲੀ ਨੂੰ ਕੇਵਲ 10 ਦਿਨ ਬਾਕੀ ਰਹਿ ਗਏ ਹਨ ਅਤੇ ਅਜਿਹੇ 'ਚ ਜਿਹੜੇ ਸੈਂਪਲ ਹੁਣ ਲਏ ਜਾ ਰਹੇ ਹਨ। ਉਨ੍ਹਾਂ ਦੀ ਰਿਪੋਰਟ ਦੀਵਾਲੀ ਬਾਅਦ ਕਦੋਂ ਤੱਕ ਆਵੇਗੀ ਇਸਦਾ ਕੁਝ ਪਤਾ ਨਹੀਂ। ਅਜਿਹੇ ਵਿਚ ਦੀਵਾਲੀ ਤੋਂ ਪਹਿਲਾਂ ਤਿਆਰ ਕੀਤੀਆਂ ਗਈਆਂ ਮਠਿਆਈਆਂ ਤਾਂ ਲੋਕ ਖਾ ਚੁੱਕੇ ਹੋਣਗੇ ਤਾਂ ਇਨ੍ਹਾਂ ਸੈਂਪਲਾਂ ਦੇ ਭਰਨ ਦਾ ਕੀ ਫਾਇਦਾ ਹੋਵੇਗਾ।
ਸ਼ਹਿਰ ਦੇ ਜਾਗਰੂਕ ਲੋਕਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦੀ ਟੀਮਾਂ ਇਹ ਕੰਮ ਕਰੀਬ ਇਕ ਮਹੀਨੇ ਪਹਿਲਾਂ ਵੀ ਤਾਂ ਕਰ ਸਕਦੀ ਸੀ ਤਾਂ ਜੋ ਮਠਿਆਈਆਂ ਦੇ ਵਿਕਣ ਤੋਂ ਪਹਿਲਾਂ ਹੀ ਘਟੀਆ ਕੁਆਲਿਟੀ ਦੀ ਮਠਿਆਈਆਂ ਦੇ ਸਟਾਕ ਨੂੰ ਸੀਲ ਕੀਤਾ ਜਾ ਸਕੇ। ਬੀਤੇ ਦਿਨੀਂ ਹੀ ਜ਼ਿਲਾ ਸਿਹਤ ਅਧਿਕਾਰੀ ਤੇ ਉਨ੍ਹਾਂ ਦੀ ਟੀਮ ਨੇ ਸ਼ਹਿਰ 'ਚ ਖਾਣ ਵਾਲੀ ਚੀਜ਼ਾਂ ਦੇ ਸੈਂਪਲ ਲਏ ਸੀ ਅਤੇ ਅੱਜ ਫਿਰੋਜ਼ਪੁਰ ਆਏ ਸਿਹਤ ਅਧਿਕਾਰੀਆਂ ਨੇ ਸ਼ਹਿਰ ਦੀ ਕੁਝ ਮਠਿਆਈਆਂ ਦੀ ਦੁਕਾਨਾਂ 'ਚੋਂ ਮਠਿਆਈਆਂ ਦੇ ਸੈਂਪਲ ਲਏ।
ਇਹ ਨਿਗਮ ਦਾ ਪਰਿਵਾਰਕ ਮਾਮਲਾ, ਮੇਅਰ ਕੋਲ ਹਨ ਅਸੀਮਤ ਅਧਿਕਾਰ: ਅਰੁਣ ਖੋਸਲਾ
NEXT STORY