ਬਠਿੰਡਾ— ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਦੌਰਾਨ ਬਠਿੰਡਾ ਦੀ ਜ਼ਿਲਾ ਪ੍ਰੀਸ਼ਦ ਜੋਨ ਬਲਾਹੜ ਵਿੰਝੂ ਦੇ ਪਿੰਡ ਅਮਰਗੜ੍ਹ ਵਿਖੇ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਕਾਂਗਰਸੀ ਵਰਕਰਾਂ ਦੀ ਅਕਾਲੀ ਵਰਕਰਾਂ ਨਾਲ ਝੜਪ ਹੋ ਗਈ। ਇਸ ਦੌਰਾਨ ਕਾਂਗਰਸੀ ਵਰਕਰਾਂ ਵੱਲੋਂ ਅਕਾਲੀ ਵਰਕਰਾਂ ਦੀ ਕੁੱਟਮਾਰ ਕੀਤੀ ਗਈ। ਅਕਾਲੀ ਆਗੂ ਬਲਕਾਰ ਸਿੰਘ ਨੇ ਦੱਸਿਆ ਕਿ ਕਾਂਗਰਸੀ ਆਗੂ ਗੁਰਦੀਪ ਸਿੰਘ ਦੇ ਨਾਲ ਕੁਝ ਨਹਿੰਗ ਸਿੰਘ ਨੌਜਵਾਨ ਆਏ ਅਤੇ ਬੂਥ ਕੈਪਚਰਿੰਗ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਅਕਾਲੀਆਂ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਇਕ ਅਕਾਲੀ ਵਰਕਰ ਦੀ ਭਾਰੀ ਕੁੱਟਮਾਰ ਕਰ ਦਿੱਤੀ ਅਤੇ ਫਰਾਰ ਹੋ ਗਏ। ਉਹ ਇਹ ਮਾਮਲਾ ਪੁਲਸ ਅਤੇ ਚੋਣ ਕਮਿਸ਼ਨ ਅੱਗੇ ਵੀ ਰੱਖਣਗੇ।
'ਆਪ' ਵਿਧਾਇਕਾ ਬਲਜਿੰਦਰ ਕੌਰ ਨੇ ਪਾਈ ਵੋਟ, ਕੀਤਾ ਜਿੱਤ ਦਾ ਦਾਅਵਾ
NEXT STORY