ਸੰਗਰੂਰ (ਮਹਿਬੂਬ)-ਭਾਰਤੀ ਵਿਦੇਸ਼ ਮੰਤਰਾਲਾ ਵੱਲੋਂ ਕੇਂਦਰੀ ਸੰਚਾਰ ਮੰਤਰਾਲਾ ਨਾਲ ਮਿਲ ਕੇ ਪੰਜਾਬ ਦੇ ਤਿੰਨ ਸ਼ਹਿਰਾਂ ਰੋਪਡ਼, ਬੱਸੀ ਪਠਾਣਾਂ ਅਤੇ ਮਾਲੇਰਕੋਟਲਾ ਸਮੇਤ ਹਰਿਆਣਾ ਦੇ ਸਿਰਸਾ ਵਿਖੇ ਸ਼ੁਰੂ ਕੀਤੇ ਜਾ ਰਹੇ ਡਾਕਘਰ ਪਾਸਪੋਰਟ ਸੇਵਾ ਕੇਂਦਰਾਂ ਦੇ ਉਦਘਾਟਨਾਂ ਲਈ ਕੇਂਦਰੀ ਵਿਦੇਸ਼ ਮੰਤਰਾਲਾ ਦੇ ਖੇਤਰੀ ਪਾਸਪੋਰਟ ਦਫਤਰ ਚੰਡੀਗਡ਼੍ਹ ਵੱਲੋਂ ਬਕਾਇਦਾ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਐਲਾਨੇ ਪ੍ਰੋਗਰਾਮ ਮੁਤਾਬਕ ਮਾਲੇਰਕੋਟਲਾ ਵਿਖੇ 16 ਫਰਵਰੀ ਨੂੰ ਕਰਵਾਏ ਜਾ ਰਹੇ ਪਾਸਪੋਰਟ ਕੇਂਦਰ ਦੇ ਉਦਘਾਟਨੀ ਸਮਾਰੋਹ ਵਿਚ ਉਚੇਰੀ ਸਿੱਖਿਆ ਅਤੇ ਜਲ ਸਪਲਾਈ ਵਿਭਾਗ ਦੇ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਜਦ ਕਿ ਇਸ ਮੌਕੇ ਲੋਕ ਸਭਾ ਮੈਂਬਰ ਸ਼੍ਰੀ ਭਗਵੰਤ ਮਾਨ ਵੀ ਹਾਜ਼ਰ ਹੋਣਗੇ। ਰੋਪਡ਼ ਕੇਂਦਰ ਦੇ 9 ਫਰਵਰੀ ਨੂੰ ਹੋਣ ਵਾਲੇ ਉਦਘਾਟਨੀ ਸਮਾਗਮ ’ਚ ਮੁੱਖ ਮਹਿਮਾਨ ਲੋਕ ਸਭਾ ਮੈਂਬਰ ਸ਼੍ਰੀ ਪ੍ਰੇਮ ਸਿੰਘ ਚੰਦੂਮਾਜਰਾ ਹੋਣਗੇ ਅਤੇ ਵਿਧਾਇਕ ਸ਼੍ਰੀ ਅਮਰਜੀਤ ਸਿੰਘ ਸੰਦੋਆ ਵੀ ਸਮਾਗਮ ’ਚ ਹਾਜ਼ਰ ਹੋਣਗੇ। ਪਾਸਪੋਰਟ ਕੇਂਦਰ ਬੱਸੀ ਪਠਾਣਾਂ ਦੇ 9 ਫਰਵਰੀ ਹੋ ਰਹੇ ਉਦਘਾਟਨੀ ਸਮਾਗਮ ’ਚ ਹਰਿੰਦਰ ਸਿੰਘ ਖਾਲਸਾ ਮੁੱਖ ਮਹਿਮਾਨ ਹੋਣਗੇ ਅਤੇ ਵਿਧਾਇਕ ਗੁਰਪ੍ਰੀਤ ਸਿੰਘ ਵੀ ਮੌਜੂਦ ਰਹਿਣਗੇ। ਸਿਰਸਾ (ਹਰਿਆਣਾ) ਪਾਸਪੋਰਟ ਕੇਂਦਰ ਦੇ 13 ਫਰਵਰੀ ਨੂੰ ਹੋ ਰਹੇ ਉਦਘਾਟਨੀ ਸਮਾਗਮ ’ਚ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਰੋਡ਼ੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦਕਿ ਵਿਧਾਇਕ ਮਾਖਨ ਲਾਲ ਸਿੰਗਲਾ ਵੀ ਹਾਜ਼ਰ ਰਹਿਣਗੇ। ਕੇਂਦਰੀ ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਪ੍ਰੋਗਰਾਮ ਨਾਲ ਜ਼ਿਲਾ ਸੰਗਰੂਰ ’ਚ ਮਾਲੇਰਕੋਟਲਾ ਪਾਸਪੋਰਟ ਕੇਂਦਰ ਸੋਸ਼ਲ ਮੀਡੀਆ ਉਪਰ ਕਾਂਗਰਸੀ ਤੇ ਆਪ ਵਰਕਰਾਂ ਦਰਮਿਆਨ ਛਿਡ਼ਿਆ ਵਿਵਾਦ ਖਤਮ ਹੋ ਗਿਆ ਹੈ। ਮਾਲੇਰਕੋਟਲਾ ਅੰਦਰ ਇਹ ਪਾਸਪੋਰਟ ਦਫਤਰ ਮੁੱਖ ਡਾਕਘਰ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ।
ਦਲਿਤ ਵਿਰੋਧੀ ਸਾਬਤ ਹੋ ਰਹੀ ਸੂਬਾ ਸਰਕਾਰ : ਭਗਵੰਤ ਮਾਨ
NEXT STORY