ਸੰਗਰੂਰ (ਸ਼ਾਮ)-ਪਿੰਡ ਜੇਠੂਕੇ ਕੋਲ ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ ਚਾਲਕ ਦੇ ਗੰਭੀਰ ਰੂਪ ’ਚ ਜ਼ਖਮੀ ਹੋਣ ਬਾਰੇ ਸਮਾਚਾਰ ਪ੍ਰਾਪਤ ਹੋਇਆ ਹੈ। ਹਸਪਤਾਲ ਤਪਾ ’ਚ ਜ਼ੇਰੇ ਇਲਾਜ ਬਲਵਿੰਦਰ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਰਾਮਪੁਰਾ ਤਪਾ ਤੋਂ ਰਾਮਪੁਰਾ ਵੱਲ ਜਾ ਰਿਹਾ ਸੀ ਤਾਂ ਪਿੱਛੋਂ ਆ ਰਹੇ ਤੇਜ਼ ਰਫਤਾਰ ਟਰਾਲੇ ਵੱਲੋਂ ਫੇਟ ਮਾਰਨ ’ਤੇ ਟਰੈਕਟਰ ਪਲਟ ਗਿਆ ਤੇ ਡਰਾਈਵਰ ਹੇਠਾਂ ਦੱਬ ਗਿਆ ਤਾਂ ਤਪਾ ਸਾਈਡ ਤੋਂ ਹੀ ਕਾਂਵਡ਼ ਸੰਘ ਤਪਾ ਦੇ ਪ੍ਰਧਾਨ ਅਰਵਿੰਦ ਰੰਗੀ ਜੋ ਆਪਣੇ ਦੋਸਤ ਨਰੇਸ਼ ਕੁਮਾਰ ਨਾਲ ਬਠਿੰਡਾ ਵੱਲ ਜਾ ਰਿਹਾ ਸੀ ਤਾਂ ਹਾਦਸੇ ਨੂੰ ਦੇਖਕੇ ਖਡ਼੍ਹ ਗਿਆ ਤਾਂ ਦੇਖਿਆ ਕਿ ਇਕ ਵਿਅਕਤੀ ਟਰੈਕਟਰ ਹੇਠਾਂ ਦੱਬਿਆ ਪਿਆ ਹੈ ਤਾਂ ਉਸ ਨੇ ਮੁੱਖ ਮਾਰਗ ’ਤੇ ਜਾ ਰਹੀ ਬੱਸ ਨੂੰ ਰੋਕ ਕੇ ਸਹਾਇਤਾ ਮੰਗੀ ਤਾਂ ਉਨ੍ਹਾਂ ਵਿਅਕਤੀ ਉਤੇ ਡਿੱਗੇ ਟਰੈਕਟਰ ਨੂੰ ਪਲਟਾ ਕੇ ਖਡ਼੍ਹਾ ਕਰ ਦਿੱਤਾ ਅਤੇ ਗੰਭੀਰ ਰੂਪ ’ਚ ਜ਼ਖਮੀ ਬਲਵਿੰਦਰ ਸਿੰਘ ਨੂੰ ਆਪਣੀ ਕਾਰ ’ਚ ਪਾ ਕੇ ਸਿਵਲ ਹਸਪਤਾਲ ਤਪਾ ’ਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਦੀ ਟੀਮ ਵੱਲੋਂ ਜ਼ਖਮੀ ਦਾ ਇਲਾਜ ਸ਼ੁਰੂ ਕਰਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਸਹਾਇਤਾ ਕਰਨ ਵਾਲੇ ਕਾਂਵਡ਼ ਸੰਘ ਦੇ ਪ੍ਰਧਾਨ ਅਰਵਿੰਦ ਰੰਗੀ ਦਾ ਕਹਿਣਾ ਹੈ ਕਿ ਜਿਸ ਟਰਾਲੇ ਨਾਲ ਹਾਦਸਾ ਵਾਪਰਿਆ ਹੈ ਉਹ ਇਕ ਡਿਵਾਈਡਰ ਨਾਲ ਟਕਰਾ ਗਿਆ ਹੈ ਅਤੇ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾਂਦਾ ਹੈ।
ਅੱਖਾਂ ਦਾ ਆਪ੍ਰੇਸ਼ਨ ਕੈਂਪ ਸਫ਼ਲਤਾਪੂਰਵਕ ਹੋਇਆ ਸਮਾਪਤ
NEXT STORY