ਸੰਗਰੂਰ (ਬੇਦੀ)-ਨਵਜੋਤ ਪਬਲਿਕ ਸਕੂਲ ਚੀਮਾ ਵੱਲੋਂ ਆਪਣਾ ਸਾਲਾਨਾ ਸਮਾਗਮ ਅਤੇ ਖੇਡ ਸਮਾਹੋਰ ਕਰਵਾਇਆ ਗਿਆ। ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਮਾਡਰਨ ਕਾਲਜ ਦੇ ਚੇਅਰਮੈਨ ਰਵਿੰਦਰ ਬਾਂਸਲ ਨੇ ਸ਼ਿਰਕਤ ਕੀਤੀ। ਸਕੂਲ ਦੇ ਸਾਲਾਨਾ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਵਿਚ ਗੀਤ, ਸਕਿੱਟਾਂ, ਕੋਰੀਓਗਰਾਫ਼ੀ, ਗਿੱਧਾ ਤੇ ਭੰਗਡ਼ਾ ਪੇਸ਼ ਕੀਤਾ, ਜਿਸ ਦਾ ਦਰਸ਼ਕਾਂ ਨੇ ਭਾਰੀ ਅਨੰਦ ਮਾਣਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਹਿੰਦਰ ਪਾਲ ਵਾਤਿਸ਼ ਵੱਲੋਂ ਸਕੂਲ ਦੀ ਸਾਲਾਨਾ ਰਿਪੋਰਟ ਪਡ਼੍ਹੀ ਗਈ ਅਤੇ ਪਡ਼੍ਹਾਈ ਤੇ ਹੋਰ ਕਿਰਿਆਵਾਂ ’ਚੋਂ ਅੱਵਲ ਰਹੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਖੇਡ ਸਮਾਰੋਹ ਦੌਰਾਨ ਸਕੂਲ ਦੇ ਵਿਦਿਆਰਥੀਆਂ ਦੀਆਂ ਖੇਡਾਂ ਕਰਵਾਈਆਂ ਗਈਆਂ ਤੇ ਜਿਨ੍ਹਾਂ ’ਚ ਪਹਿਲੀ ਕਲਾਸ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੌਰਾਨ ਵਿਦਿਆਰਥੀਆਂ ਦੇ ਦੌਡ਼ਾਂ, ਲੰਬੀ ਛਾਲ, ਉੱਚੀ ਛਾਲ ਤੋਂ ਇਲਾਵਾ ਹਾਸਰਸ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਖੇਡਾਂ ’ਚ ਅੱਵਲ ਆਏ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਰਵਿੰਦਰ ਬਾਂਸਲ ਅਤੇ ਸਕੂਲ ਦੇ ਸਟਾਫ ਵੱਲੋਂ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ। ਇਸ ਸਮੇਂ ਸਕੂਲ ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਵੀ ਦਿੱਤੀ ਗਈ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਸ਼ਾਮਲ ਸਨ।
ਸਰਕਾਰੀ ਮੁਲਾਜ਼ਮਾਂ ਹਡ਼ਤਾਲ ’ਚ ਕੀਤਾ ਵਾਧਾ
NEXT STORY