ਸੰਗਰੂਰ (ਰਿਖੀ)-ਦਰਗਾਹ ਸ਼ਰੀਫ ਝੁਨੇਰ ਵਿਖੇ ਬਾਬਾ ਅਜ਼ੀਜ਼ ਅਲੀ ਅਤੇ ਬਾਬਾ ਰਾਜ ਮੁਹੰਮਦ ਚਿਸ਼ਤੀ ਸਾਬਰੀ ਦੀ ਯਾਦ ਨੂੰ ਸਮਰਪਿਤ 38ਵਾਂ ਸਾਲਾਨਾ ਭੰਡਾਰਾ ਤੇ ਮੇਲਾ ਨਗਰ ਨਿਵਾਸੀ, ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਬਿੱਟੇ ਸ਼ਾਹ ਦੀ ਅਗਵਾਈ ਹੇਠ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਇਸ ਮੇਲੇ ਅਤੇ ਭੰਡਾਰੇ ’ਚ ਵੱਖ-ਵੱਖ ਦਰਗਾਹਾਂ ਦੇ ਗੱਦੀਨਸ਼ੀਨਾਂ ਨੇ ਸ਼ਮੂਲੀਅਤ ਕੀਤੀ। ਮਜ਼ਾਰਾਂ ’ਤੇ ਚਾਦਰ ਚਡ਼੍ਹਾਉਣ ਦੀ ਰਸਮ ਬਾਬਾ ਬਲਕਾਰ ਅਲੀ ਉਰਫ ਬਿੱਟੇ ਸ਼ਾਹ, ਰੂਪ ਸ਼ਾਹ, ਮੇਹਰ ਸ਼ਾਹ, ਸ਼ਾਹ ਜੀ ਅੰਬੇਟਾ, ਰਲੇ ਸ਼ਾਹ, ਜਗਸੀਰ ਸ਼ਾਹ, ਸਰਦਾਰੇ ਸ਼ਾਹ, ਗੁਲਾਮ ਸ਼ਾਹ, ਸੀਤੇ ਸ਼ਾਹ, ਬਾਬੂ ਸ਼ਾਹ ਸਮੇਤ ਸਮੂਹ ਸੰਗਤਾਂ ਨੇ ਅਦਾ ਕੀਤੀ। ਇਸ ਮੌਕੇ ਖਤਮ ਸ਼ਰੀਫ ਪਡ਼੍ਹਿਆ ਅਤੇ ਨਗਰ ਦੀ ਤੰਦਰੁਸਤੀ ਲਈ ਦੁਆ ਕਰਵਾਉਣ ਉਪਰੰਤ ਸੱਭਿਆਚਾਰਕ ਪ੍ਰੋਗਰਾਮ ਹੋਇਆ, ਜਿਸ ’ਚ ਇੰਟਰਨੈਸ਼ਨਲ ਗਾਇਕ ਫਿਰੋਜ਼ ਖਾਨ, ਉਸਤਾਦ ਸ਼ੌਕਤ ਅਲ਼ੀ ਮਤੋਈ, ਗਾਇਕ ਜੀ ਖਾਨ, ਰੀਨਾ ਨਫਰੀ, ਸਮਸ਼ਾਦ ਅਲੀ ਝੁਨੇਰ, ਨਵਦੀਪ ਝੁਨੇਰ, ਰਫੀ ਹਿੰਮਤਪੁਰੀਆ, ਦਵਿੰਦਰ ਸਿੱਧੂ, ਯਾਕੂਬ ਅਲੀ ਆਦਿ ਨੇ ਦਰਗਾਹ ’ਤੇ ਸੂਫੀ ਕਲਾਮ ਪੇਸ਼ ਕੀਤੇ । ਇਸ ਮੌਕੇ ਕਮੇਡੀ ਕਲਾਕਾਰ ਜਸਪਾਲ ਹੰਸ ਨੇ ਵੱਖ-ਵੱਖ ਫਿਲਮੀ ਅਦਾਕਾਰਾਂ ਤੇ ਕਮੇਡੀ ਕਲਾਕਾਰਾਂ ਦੀਆਂ ਆਵਾਜ਼ਾਂ ਕੱਢ ਕੇ ਲੋਕਾਂ ਦਾ ਮਨੋਰੰਜਨ ਕੀਤਾ। ਇਸ ਸਮੇਂ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
ਪਲਸ ਪੋਲਿਓ ਦੀਆਂ ਬੂੰਦਾਂ ਪਿਲਾਈਆਂ
NEXT STORY