ਸੰਗਰੂਰ (ਰਿਖੀ)-ਸਿਵਲ ਸਰਜਨ ਸੰਗਰੂਰ ਡਾ. ਅਰੁਣ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫਸਰ ਡਾ. ਹਰਿੰਦਰਪਾਲ ਸਿੰਘ ਮੁੱਢਲਾ ਸਿਹਤ ਕੇਂਦਰ ਫਤਿਹਗਡ਼੍ਹ ਪੰਜਗਰਾਈਆਂ ਦੀ ਅਗਵਾਈ ਹੇਠ ਮਹਿਲਾ ਦਿਵਸ ਨੂੰ ਮੁੱਖ ਰੱਖਦੇ ਹੋਏ ਪੀ. ਐੱਚ. ਸੀ . ਤੇ ਪੋਸ਼ਣ ਪੰਦਰਵਾਡ਼ਾ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਹਾਜ਼ਰ ਆਸ਼ਾ ਵਰਕਰਜ਼ ਅਤੇ ਸਿਹਤ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਬੀ. ਈ. ਈ. ਸੋਹਨਦੀਪ ਸਿੰਘ ਸੰਧੂ ਅਤੇ ਜਸਪਾਲ ਸਿੰਘ ਜਟਾਣਾ ਨੇ ਚੰਗੀ ਖੁਰਾਕ ਬਾਰੇ ਚਾਨਣਾ ਪਾਉਂਦੇ ਹੋਏ ਦਿਨ ਭਰ ’ਚ ਸਰੀਰ ਲਈ ਜ਼ਰੂਰੀ ਖੁਰਾਕੀ ਤੱਤਾਂ ਬਾਰੇ ਦੱਸਿਆ ਅਤੇ ਉਨ੍ਹਾਂ ਸਿਹਤ ਕਾਮਿਆਂ ਨੂੰ ਪੰਦਰਵਾਡ਼ੇ ਦੀਆਂ ਗਤੀਵਿਧੀਆਂ ਬਾਰੇ ਵੀ ਦੱਸਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਹਰਿੰਦਰਪਾਲ ਸਿੰਘ ਨੇ ਕਿਹਾ ਕਿਸ਼ੋਰ ਅਵਸਥਾ ’ਚ ਚੰਗੀ ਖੁਰਾਕ ਬਹੁਤ ਜ਼ਰੂਰੀ ਹੈ ਇਸ ਲਈ ਬਲਾਕ ਭਰ ’ਚ 8 ਮਾਰਚ ਤੋਂ 22 ਮਾਰਚ ਤੱਕ ਪੋਸ਼ਣ ਪੰਦਰਵਾਡ਼ਾ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਸਮੂਹ ਸਿਹਤ ਕਾਮੇ ਲੋਕਾਂ ਨੂੰ ਜਾਗਰੂਕ ਕਰਨਗੇ ਅਤੇ ਕਿਸ਼ੋਰ ਅਵਸਥਾ ਦੀਆਂ ਬੱਚੀਆਂ ਦਾ ਅਨੀਮੀਆ ਵੇਖਿਆ ਜਾਵੇਗਾ। ਇਸ ਸਮੇਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਿਹਤ ਇੰਸਪੈਕਟਰ ਗੁਲਜ਼ਾਰ ਖਾਨ ਨੇ ਮਨੁੱਖਾਂ ਲਈ ਭੋਜਨ ਦੀ ਮਿਕਦਾਰ ਅਤੇ ਆਇਓਡੀਨ ਦੀ ਮਾਤਰਾ ਬਾਰੇ ਜਾਣਕਾਰੀ ਦਿੱਤੀ। ਸਿਹਤ ਕਰਮਚਾਰੀ ਰਾਜੇਸ਼ ਰਿਖੀ ਨੇ ਮਹਿਲਾ ਦਿਵਸ ਦਾ ਇਤਿਹਾਸ ਅਤੇ ਲਡ਼ਕੀਆਂ ਵੱਲੋਂ ਸਮਾਜ ਦੀ ਬਿਹਤਰੀ ਲਈ ਨਿਭਾਏ ਜਾ ਰਹੇ ਵਡਮੁੱਲੇ ਰੋਲ ਬਾਰੇ ਚਾਨਣਾ ਪਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਹਤ ਇੰਸਪੈਕਟਰ ਗੁਲਜ਼ਾਰ ਖਾਂ, ਰਾਜੇਸ਼ ਰਿਖੀ, ਸੁਨੀਤਾ ਰਾਣੀ ਸਟਾਫ ਨਰਸ, ਕਮਲਜੀਤ ਕੌਰ ਐੱਲ.ਐੱਚ.ਵੀ.,ਗੁਰਮੀਤ ਸਿੰਘ ਸਿਹਤ ਇੰਸਪੈਕਟਰ, ਕੁਲਵੰਤ ਸਿੰਘ ਗਿੱਲ ਆਦਿ ਸਿਹਤ ਕਰਮਚਾਰੀਆਂ ਨੇ ਆਪਣੇ ਵਿਚਾਰ ਰੱਖੇ।
ਦਰਗਾਹ ਸ਼ਰੀਫ ਝੁਨੇਰ ਵਿਖੇ ਸਾਲਾਨਾ ਭੰਡਾਰਾ ਧੂਮ-ਧਾਮ ਨਾਲ ਸੰਪੰਨ
NEXT STORY