ਸੰਗਰੂਰ (ਬੇਦੀ)-ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਦਾਤਾਰ ਸਿੱਖਿਆ ਅਤੇ ਵਾਤਾਵਰਣ ਟਰੱਸਟ ਬਠਿੰਡਾ’ ਵੱਲੋਂ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਬਠਿੰਡਾ ਦੀ ਅਗਵਾਈ ਹੇਠ ‘ਸਾਈਕਲ ਯਾਤਰਾ’ ਕੱਢੀ ਜਾ ਰਹੀ ਹੈ, ਜਿਸ ਦਾ ਅੱਜ ਚੀਮਾ ਸਾਹਿਬ ਅਕਾਲ ਅਕੈਡਮੀ ਵਿਖੇ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ, ਇਸ ਮੌਕੇ ਅਕੈਡਮੀ ਦੇ ਗਰਾਊਂਡ ’ਚ ਚੰਦਨ ਦੇ ਬੂਟੇ ਲਾਏ ਗਏ, ਬਾਬਾ ਬਲਜੀਤ ਸਿੰਘ ਨੇ ਦੱਸਿਆ ਕਿ ਇਸ ਯਾਤਰਾ ਦਾ ਮੁੱਖ ਮਕਸਦ ਗੁਰਬਾਣੀ ਦੇ ਵਾਕ ਅਨੁਸਾਰ ਹਵਾ, ਪਾਣੀ ਅਤੇ ਧਰਤੀ ਦੇ ਕੁਦਰਤੀ ਸਰੋਤਾਂ ਨੂੰ ਸੰਭਾਲਣ ਦੇ ਮਕਸਦ ਨਾਲ 13 ਦਿਨ ’ਚ 550 ਕਿਲੋਮੀਟਰ ਦੀ ਸਾਈਕਲ ਯਾਤਰਾ ਕੀਤੀ ਜਾ ਰਹੀ ਹੈ। ਜੋ 24 ਜੂਨ ਤੋਂ ਬਠਿੰਡਾ ਤੋਂ ਸ਼ੁਰੂ ਹੋ ਕੇ ਦਮਦਮਾ ਸਾਹਿਬ, ਚੀਮਾ ਮੰਡੀ, ਨਾਭਾ ਘੋਡ਼ਿਆਂ ਵਾਲਾ, ਪਟਿਆਲਾ, ਮੋਰਿੰਡਾ, ਕੀਰਤਪੁਰ, ਸ੍ਰੀ ਅਨੰਦਪੁਰ ਸਾਹਿਬ, ਫਗਵਾਡ਼ਾ, ਸੁਲਤਾਨਪੁਰ ਲੋਧੀ, ਖਡੂਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਚੋਹਲਾ ਸਾਹਿਬ, ਮੁੱਦਕੀ ਹੁੰਦੀ ਹੋਈ ਲੱਖੀ ਜੰਗਲ ਵਿਖੇ ਸਮਾਪਤ ਹੋਵੇਗੀ। ਇਸ ਯਾਤਰਾ ਦੌਰਾਨ 550 ਚੰਦਨ ਦੇ ਬੂਟੇ ਇਤਿਹਾਸਕ ਅਸਥਾਨਾਂ ’ਤੇ ਲਾਏ ਜਾਣਗੇ, ਇਸ ਮੌਕੇ ਸਵਰਨਜੀਤ ਕੌਰ, ਹਰਬੰਸ ਸਿੰਘ ਤੇ ਮੈਡਮ ਰਾਜ ਬਾਲਾ ਆਦਿ ਹਾਜ਼ਰ ਸਨ।
ਔਰਤ ਰੋਗਾਂ ਦੇ ਮਾਹਿਰ ਡਾਕਟਰ ਦੇ ਅਸਤੀਫੇ ਨਾਲ ਜੱਚਾ-ਬੱਚਾ ਵਾਰਡ ਫਿਰ ਸੱਖਣਾ
NEXT STORY