ਸੰਗਰੂਰ(ਬਿਊਰੋ)— ਧੂਰੀ ਦੇ ਵਾਰਡ ਨੰਬਰ-11 ਦੇ ਦਸ਼ਮੇਸ਼ ਨਗਰ ਮੁਹੱਲੇ ਵਿਚ ਇਕ ਨੌਜਵਾਨ ਨੇ ਪ੍ਰੇਮ ਸਬੰਧਾਂ ਦੇ ਚਲਦੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਚੰਦਨ ਸਿੰਘ ਦੇ ਆਪਣੇ ਹੀ ਮੁਹੱਲੇ ਦੀ ਕੁੜੀ ਨਾਲ ਪ੍ਰੇਮ ਸਬੰਧ ਸਨ। ਚੰਦਨ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਾਉਣ ਚਾਹੁੰਦਾ ਸੀ ਪਰ ਕੁੜੀ ਦੇ ਮਾਤਾ-ਪਿਤਾ ਰਾਜ਼ੀ ਨਹੀਂ ਸਨ, ਜਿਸ ਤੋਂ ਨਾਰਾਜ਼ ਹੋ ਕੇ ਉਸ ਨੇ ਫਾਹਾ ਲਗਾ ਲਿਆ।
ਦਸ਼ਮੇਸ਼ ਨਗਰ ਵਿਚ ਰਹਿਣ ਵਾਲੇ ਚੰਦਨ ਸਿੰਘ (22) ਨੇ ਆਪਣੇ ਘਰ ਵਿਚ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਗੰਭੀਰ ਹਾਲਤ ਵਿਚ ਸਿਵਲ ਹਪਸਤਾਲ ਧੂਰੀ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਚੰਦਨ ਸਿੰਘ ਦੇ ਪਿਤਾ ਸਤਪਾਲ ਸਿੰਘ ਨੇ ਥਾਣਾ ਸਿਟੀ ਧੂਰੀ ਵਿਚ ਪੁਲਸ ਨੂੰ ਦਿੱਤੇ ਬਿਆਨ ਵਿਚ ਦੋਸ਼ ਲਗਾਇਆ ਕਿ ਕੁੜੀ ਦੇ ਮਾਤਾ-ਪਿਤਾ, ਮਾਮਾ-ਮਾਮੀ ਵਲੋਂ ਵਿਆਹ ਵਿਚ ਰੁਕਾਵਟ ਬਣਦੇ ਹੋਏ ਉਸ ਦੇ ਮੁੰਡੇ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕੀਤਾ। ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਕਮਾਂਡਰ ਨਰੇਸ਼ ਡੋਗਰਾ ਤੇ ਨਾਇਬ ਤਹਿਸੀਲਦਾਰ 'ਤੇ ਹਮਲਾ (ਵੀਡੀਓ)
NEXT STORY