ਜਲੰਧਰ (ਸੁਨੀਲ ਮਹਾਜਨ)—ਪੂਰੇ ਪੰਜਾਬ 'ਚ ਅੱਜ ਨਵੇਂ ਬਣੇ ਸਰਪੰਚਾਂ ਅਤੇ ਪੰਚਾਂ ਦੇ ਸਹੁੰ ਚੁੱਕ ਸਮਾਗਮ ਹੋ ਰਹੇ ਹਨ। ਇਸੇ ਤਰ੍ਹਾਂ ਜਲੰਧਰ ਦੇ ਨਕੋਦਰ 'ਚ ਇਹ ਸਮਾਗਮ ਹੋ ਰਿਹਾ ਹੈ। ਜਿਸ 'ਚ ਜਲੰਧਰ ਦੇ 880 ਸਰਪੰਚ ਤੇ 5436 ਪੰਚ ਸ਼ਾਮਲ ਹਨ। ਇਸ ਪ੍ਰੋਗਰਾਮ 'ਚ ਪੰਜਾਬ ਦੇ ਸਿੱਖਿਆ ਮੰਤਰੀ ਓ.ਪੀ. ਸੋਨੀ ਬਤੌਰ ਮੁੱਖ ਮਹਿਮਾਨ ਹਿੱਸਾ ਲੈ ਰਹੇ ਹਨ।
ਦੱਸਣਯੋਗ ਹੈ ਕਿ ਸਹੁੰ ਚੁੱਕ ਸਮਾਗਮ 'ਚ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ, ਸ਼ਾਹਕੋਟ ਤੋਂ ਵਿਧਾਕਿ ਹਰਦੇਵ ਸਿੰਘ ਲਾਡੀ ਅਤੇ ਜਲੰਧਰ ਤੋਂ ਸਾਂਸਦ ਸੰਤੋਖ ਚੌਧਰੀ ਸ਼ਾਮਲ ਹੋਏ ਹਨ।
ਚੰਡੀਗੜ੍ਹ 'ਚ ਲੋਹੜੀ ਤੋਂ ਪਹਿਲਾਂ ਮੀਂਹ ਪੈਣ ਦੀ ਸੰਭਾਵਨਾ
NEXT STORY