ਨਾਭਾ (ਰਾਹੁਲ ਖੁਰਾਨਾ) : ਜਿੱਥੇ ਦੇਸ਼ ਭਰ 'ਚ ਕੋਰੋਨਾ ਵਾਇਰਸ ਨੇ ਆਪਣੀ ਦਹਿਸ਼ਤ ਮਚਾ ਰੱਖੀ ਹੈ, ਉੱਥੇ ਹੀ ਪੰਜਾਬ ਸਰਕਾਰ ਵਲੋਂ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਤੋਂ ਇਲਾਵਾ ਵੱਖ-ਵੱਖ ਅਦਾਰਿਆਂ 'ਚ ਛੁੱਟੀ ਕਰਨ ਦਾ ਐਲਾਨ ਕੀਤਾ ਗਿਆ ਹੈ ਪਰ ਉੱਥੇ ਹੀ ਨਾਭਾ ਵਿਖੇ ਇਕ ਪ੍ਰਾਈਵੇਟ ਸਕੂਲ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸਕੂਲਾਂ ਦੇ ਬੱਚਿਆਂ ਤੋਂ ਪੇਪਰ ਕਰਵਾਉਂਦੇ ਹੋਏ ਸਾਫ ਦਿਖਾਈ ਦੇ ਰਹੇ ਹਨ ਅਤੇ ਬੱਚੇ ਪੇਪਰ ਦੇਣ ਲਈ ਸਵੇਰ ਤੋਂ ਹੀ ਸਾਡੇ ਸੱਤ ਵਜੇ ਬਿਨਾਂ ਵਰਦੀ ਤੋਂ ਸਕੂਲ ਪ੍ਰਸ਼ਾਸਨ ਵਲੋਂ ਸਕੂਲ 'ਚ ਬੁਲਾਏ ਗਏ ਸਨ। ਇਸ ਮੌਕੇ ਨਾਭਾ ਦੇ ਐੱਸ.ਐੱਚ.ਓ. ਸਰਬਜੀਤ ਸਿੰਘ ਚੀਮਾ ਨੇ ਮੌਕੇ ਤੇ ਆ ਕੇ ਸਕੂਲ ਦੀ ਮੈਨੇਜਮੈਂਟ ਨੂੰ ਵਾਰਨਿੰਗ ਦਿੱਤੀ ਹੈ ਅਤੇ ਸਕੂਲ 'ਚ ਹੋ ਰਹੇ ਪੇਪਰ ਨੂੰ ਮੌਕੇ 'ਤੇ ਰੱਦ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਰਿਪੋਰਟ ਐੱਸ.ਡੀ.ਐੱਮ. ਨਾਭਾ ਨੂੰ ਭੇਜ ਦਿੱਤੀ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਸਕੂਲ ਦੇ ਬੱਚਿਆਂ ਨੇ ਕਿਹਾ ਕਿ ਅਸੀਂ ਸਕੂਲ 'ਚ ਪੇਪਰ ਦੇਣ ਲਈ ਆਏ ਸਨ ਅਤੇ ਸਾਨੂੰ ਬਿਨਾਂ ਵਰਦੀ ਤੋਂ ਬੁਲਾਇਆ ਗਿਆ ਸੀ ਅਤੇ ਕਾਫੀ ਬੱਚੇ ਅੱਜ ਪੇਪਰ ਦੇਣ ਲਈ ਆਏ ਸਨ। ਜਦੋਂ ਇਸ ਸਬੰਧੀ ਸਕੂਲ ਦੀ ਪ੍ਰਿੰਸੀਪਲ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੈਮਰੇ ਦੇ ਆਉਣ ਤੋਂ ਸਾਫ ਮਨ੍ਹਾ ਕਰ ਦਿੱਤਾ।
'ਕੋਰੋਨਾ ਵਾਇਰਸ' 'ਤੇ ਬੋਲੇ ਅਨਮੋਲ ਕਵਾਤਰਾ, ਸਰਕਾਰ ਨੂੰ ਕੀਤੇ ਤਿੱਖੇ ਸਵਾਲ (ਵੀਡੀਓ)
NEXT STORY