ਖਰੜ, (ਰਣਬੀਰ, ਸ਼ਸ਼ੀ, ਅਮਰਦੀਪ)- ਸੈਕਸ ਰੈਕੇਟ ਦੇ ਮਾਮਲੇ 'ਚ ਥਾਣਾ ਸਦਰ ਪੁਲਸ ਵੱਲੋਂ ਐਤਵਾਰ ਸ਼ਾਮ ਨਿਊ ਸੰਨੀ ਇਨਕਲੇਵ ਦੀ ਇਕ ਕੋਠੀ 'ਚੋਂ ਗ੍ਰਿਫਤਾਰ ਕੀਤੀ ਇਕ ਮਹਿਲਾ ਦਲਾਲ, ਤਿੰਨ ਲੜਕੀਆਂ ਸਮੇਤ ਕੁੱਲ 5 ਦੋਸ਼ੀਆਂ ਨੂੰ ਅੱਜ ਖਰੜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਦੇ ਹੁਕਮਾਂ 'ਤੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਜੇਲ ਭੇਜਿਆ ਗਿਆ।
ਮਾਮਲੇ ਦੀ ਤਫਤੀਸ਼ ਕਰ ਰਹੇ ਏ. ਐੱਸ. ਗੁਰਨਾਮ ਸਿੰਘ ਨੇ ਦੱਸਿਆ ਕਿ ਇਸ ਸੈਕਸ ਰੈਕੇਟ ਦਾ ਉਥੋਂ ਦੇ ਸਥਾਨਕ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਮੌਕੇ 'ਤੇ ਹੀ ਰੰਗੇ ਹੱਥੀਂ ਉਕਤ ਗਿਰੋਹ ਨੂੰ ਦਬੋਚ ਕੇ ਇਸ ਦਾ ਭਾਂਡਾ ਭੰਨਣ 'ਚ ਪੁਲਸ ਦੀ ਮਦਦ ਕੀਤੀ ਸੀ।
ਬਲਵਿੰਦਰ ਬੈਂਸ ਨੇ 'ਵਨ ਮੈਨ ਆਰਮੀ' ਦੇ ਰੂਪ 'ਚ ਜਤਾਇਆ ਵਿਰੋਧ
NEXT STORY