ਪਟਿਆਲਾ (ਇੰਦਰਜੀਤ ਬਖਸ਼ੀ) : ਐੱਸ. ਜੀ. ਪੀ. ਸੀ. ਵੱਲੋਂ ਬੀਤੇ ਦਿਨੀਂ 500 ਤੋਂ ਵਧੇਰੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢੇ ਜਾਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਇਸੇ ਲੜੀ 'ਚ ਪਟਿਆਲਾ ਦੇ ਖਾਲਸਾ ਕਾਲਜ 'ਚ ਵੀ 27 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਜਿਸ ਦੇ ਵਿਰੋਧ ਵਜੋਂ ਉਕਤ ਮੁਲਾਜ਼ਮਾਂ ਨੇ ਐੱਸ. ਜੀ. ਪੀ. ਸੀ. ਪ੍ਰਧਾਨ ਲੌਂਗੋਵਾਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਖਿਲਾਫ ਨਾਅਰੇਬਾਜ਼ੀ ਕੀਤੀ।
ਮੁਲਾਜ਼ਮਾਂ ਨੇ ਕਿਹਾ ਕਿ ਇਕ ਤਾਂ ਪਹਿਲਾਂ ਹੀ ਉਨ੍ਹਾਂ ਨੂੰ ਇੰਨੀਂ ਘੱਟ ਤਨਖਾਹ ਦਿੱਤੀ ਜਾਂਦੀ ਸੀ ਅਤੇ ਹੁਣ ਉਨ੍ਹਾਂ ਦੀ ਨੌਕਰੀ ਵੀ ਖੋਹ ਕੇ ਉਨ੍ਹਾਂ ਨੂੰ ਦੋ ਵਕਤ ਦੀ ਰੋਟੀ ਤੋਂ ਵੀ ਮੁਥਾਜ਼ ਕਰ ਦਿੱਤਾ।
ਕਰੋੜਾਂ ਰੁਪਏ ਦੀ ਨਹਿਰੀ ਜ਼ਮੀਨ 'ਤੇ ਬਣ ਚੁੱਕੀਆਂ ਹਨ ਝੁੱਗੀਆਂ-ਝੌਂਪੜੀਆਂ
NEXT STORY