ਜਲੰਧਰ (ਵਰੁਣ)— ਗੁਰੂ ਅਮਰਦਾਸ ਕਾਲੋਨੀ 'ਚ ਫੋਨ 'ਤੇ ਧਮਕੀ ਦੇਣ ਤੋਂ ਬਾਅਦ ਇਕ ਗੁੱਟ ਨੇ ਦੂਸਰੇ ਗੁੱਟ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਇਸ ਦੌਰਾਨ 7 ਹਵਾਈ ਫਾਇਰ ਵੀ ਕੀਤੇ, ਜਦਕਿ ਤੇਜ਼ਧਾਰ ਹਥਿਆਰ ਮਾਰ ਕੇ 2 ਨੌਜਵਾਨਾਂ ਨੂੰ ਜ਼ਖ਼ਮੀ ਵੀ ਕਰ ਦਿੱਤਾ। ਮੌਕੇ 'ਤੇ ਪਹੁੰਚੀ ਪੁਲਸ ਨੇ 5 ਗੋਲੀਆਂ ਦੇ ਖੋਲ ਬਰਾਮਦ ਕਰ ਲਏ ਹਨ। ਜਾਣਕਾਰੀ ਅਨੁਸਾਰ ਕਾਰਪੇਂਟਰ ਇਸ਼ੂ ਅਤੇ ਆਟੋ ਚਾਲਕ ਕਾਲੂ ਦੀ ਇਲਾਕੇ 'ਚ ਰਹਿੰਦੇ ਸੋਨੂੰ ਨਾਂ ਦੇ ਨੌਜਵਾਨ ਨਾਲ ਪੁਰਾਣੀ ਰੰਜਿਸ਼ ਸੀ। ਝਗੜਾ ਲੜਕੀ ਨੂੰ ਲੈ ਕੇ ਹੋਇਆ ਸੀ। 23 ਦਿਨ ਪਹਿਲਾਂ ਵੀ ਦੋਵੇਂ ਗੁੱਟ ਇਕ-ਦੂਸਰੇ ਨਾਲ ਮੇਲੇ ਦੌਰਾਨ ਆਹਮੋ-ਸਾਹਮਣੇ ਹੋਏ ਸੀ ਪਰ ਸ਼ਨੀਵਾਰ ਨੂੰ ਸੋਨੂੰ ਨੇ ਇਸ਼ੂ ਨੂੰ ਫੋਨ ਕਰ ਕੇ ਧਮਕੀ ਦਿੱਤੀ ਅਤੇ ਬਾਅਦ 'ਚ ਅਟੈਕ ਕਰ ਦਿੱਤਾ। ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਕਰੀਬ 20 ਨੌਜਵਾਨਾਂ ਨੇ ਅਟੈਕ ਕਰ ਕੇ ਕਾਲੂ ਅਤੇ ਇਸ਼ੂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਜਦਕਿ ਕੁਝ ਨੌਜਵਾਨਾਂ ਨੇ ਫਾਇਰਿੰਗ ਕਰ ਦਿੱਤੀ। ਜਿਵੇਂ ਹੀ ਲੋਕ ਇਕੱਠਾ ਹੋਣਾ ਸ਼ੁਰੂ ਹੋਏ ਤਾਂ ਹਮਲਾਵਰ ਭੱਜ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਸੂਚਨਾ ਮਿਲਣ ਤੋਂ ਬਾਅਦ ਏ. ਡੀ. ਸੀ. ਪੀ. ਟ੍ਰੈਫਿਕ ਅਸ਼ਵਨੀ ਕੁਮਾਰ ਅਤੇ ਥਾਣਾ ਨੰਬਰ 1 ਦੀ ਪੁਲਸ ਮੌਕੇ 'ਤੇ ਪਹੁੰਚ ਗਈ ਸੀ। ਏ. ਡੀ. ਸੀ. ਪੀ. ਅਸ਼ਵਨੀ ਕੁਮਾਰ ਦਾ ਕਹਿਣਾ ਹੈ ਕਿ ਰੰਜਿਸ਼ ਪਿੱਛੇ ਕਿਸੇ ਲੜਕੀ ਦਾ ਮਾਮਲਾ ਹੈ। ਸੋਨੂੰ ਅਤੇ ਉਸਦੇ ਸਾਥੀਆਂ ਨੂੰ ਫੜਨ ਲਈ ਥਾਣਾ ਨੰਬਰ 1,3 ਅਤੇ 8 ਦੀਆਂ ਪੁਲਸ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅੱਧਾ ਦਰਜਨ ਦੇ ਕਰੀਬ ਗੋਲੀਆਂ ਦੇ ਖੋਲ ਮਿਲੇ ਹਨ। ਪੁਲਸ ਦੇਰ ਰਾਤ ਮੁਲਜ਼ਮਾਂ ਨੂੰ ਫੜਨ ਲਈ ਰੇਡ ਕਰ ਰਹੀ ਸੀ।
ਆਦਮਪੁਰ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ 'ਤੇ ਰਹੇਗਾ: ਪੰਜਾਬ ਸਰਕਾਰ
NEXT STORY