ਬਟਾਲਾ/ਧਿਆਨਪੁਰ, (ਬੇਰੀ, ਬਲਵਿੰਦਰ)- ਅੱਜ ਦੁਪਹਿਰ ਸਮੇਂ ਇਕ ਵਿਆਹੁਤਾ ਨੂੰ ਸਹੁਰਾ ਪਰਿਵਾਰ ਵਲੋਂ ਗੋਲੀ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਕੋਟਲੀ ਸੂਰਤ ਮੱਲ੍ਹੀ ਅਵਤਾਰ ਸਿੰਘ ਨੇ ਦੱਸਿਆ ਕਿ ਗੁਰਜੀਤ ਕੌਰ ਪਤਨੀ ਗੁਰਨਾਮ ਸਿੰਘ ਵਾਸੀ ਬਸੰਤ ਕੋਟ ਦਾ 17 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਘਰ ਵਿਚ ਹਮੇਸ਼ਾ ਕਲੇਸ਼ ਰਹਿੰਦਾ ਸੀ। ਪੰਚਾਇਤ ਵਿਚ ਕਈ ਵਾਰੀ ਰਾਜ਼ੀਨਾਮੇ ਹੋਏ ਫਿਰ ਵੀ ਸਹੁਰਾ ਪਰਿਵਾਰ ’ਤੇ ਮਾਮਲਾ ਚੱਲ ਰਿਹਾ ਹੈ ਜਿਸ ਕਾਰਨ ਅੱਜ ਦੁਪਹਿਰ ਉਸ ਦੇ ਪਤੀ ਗੁਰਨਾਮ ਸਿੰਘ ਪੁੱਤਰ ਜੋਗਿੰਦਰ ਨੇ ਆਪਣੇ ਪਿਤਾ ਜੋਗਿੰਦਰ ਸਿੰਘ ਦੀ ਕਥਿਤ ਸ਼ਹਿ ’ਤੇ ਆਪਣੀ ਪਤਨੀ ਨੂੰ ਗੋਲੀਆਂ ਮਾਰ ਦਿੱਤੀਆਂ ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪੁਲਸ ਨੂੰ ਸੂਚਨਾ ਮਿਲਦਿਆਂ ਹੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਐੱਸ.ਐੱਚ.ਓ. ਅਵਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਜੀਤ ਕੌਰ ਦੇ ਪਿਤਾ ਰਛਪਾਲ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਉਦੋਵਾਲੀ ਦੇ ਬਿਆਨ ’ਤੇ ਪਿਓ-ਪੁੱਤਰ ਵਿਰੁੱਧ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਗੁਰਦੁਆਰਾ ਹਾਅ ਦਾ ਨਾਅਰਾ ਦੇ ਦਰਬਾਰ ਹਾਲ ’ਚ ਪ੍ਰਬੰਧਕ ਆਪਸ ’ਚ ਭਿਡ਼ੇ
NEXT STORY