ਆਦਮਪੁਰ, (ਦਿਲਬਾਗੀ, ਕਮਲਜੀਤ)- ਆਦਮਪੁਰ ਦੇ ਮੁੱਖ ਮੇਨ ਬਾਜ਼ਾਰ ਵਿਚ ਇਕੋ ਰਾਤ ਵਿਚ ਚੋਰਾਂ ਵੱਲੋਂ 5 ਦੁਕਾਨਾਂ ਦੇ ਤਾਲੇ ਤੋਡ਼ ਕੇ ਸ਼ਹਿਰ ਵਿਚ ਦਹਿਸ਼ਤ ਵਾਲਾ ਮਾਹੌਲ ਬਣਾ ਦਿੱਤਾ ਗਿਆ ਪਰ ਚੋਰ ਇਕੋ ਦੁਕਾਨ ’ਚੋਂ ਹੀ 12000 ਰੁਪਏ ਦੀ ਨਕਦੀ ਚੋਰੀ ਕਰਨ ਵਿਚ ਸਫਲ ਰਹੇ। ਨਾਵਲਟੀ ਸ਼ੂਜ਼ ਸਟੋਰ ਦੇ ਮਾਲਕ ਬਲਬੀਰ ਬਹਿਲ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰ ਕੇ ਗਏ ਤੇ ਸਵੇਰੇ ਕਿਸੇ ਨੇ ਸੂਚਨਾ ਦਿੱਤੀ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ। ਜਦ ਮੈਂ ਦੁਕਾਨ ’ਤੇ ਆ ਕੇ ਦੇਖਿਆ ਤਾਂ ਦੁਕਾਨ ਵਿਚ ਪਈ 12000 ਰੁਪਏ ਦੀ ਨਕਦੀ ਗਾਇਬ ਸੀ।
ਜਾਣਕਾਰੀ ਅਨੁਸਾਰ ਮੇਨ ਬਾਜ਼ਾਰ ਵਿਚ ਨਾਵਲਟੀ ਸ਼ੂਜ਼ ਸਟੋਰ ਤੋਂ ਇਲਾਵਾ ਵਿਰਦੀ ਕਲਾਥ ਹਾਊਸ, ਉੱਪਲ ਜਨਰਲ ਸਟੋਰ, ਡੀਸੈਂਟ ਸ਼ਾਪਿੰਗ ਸੈਂਟਰ ਅਤੇ ਛਾਬਡ਼ਾ ਗਾਰਮੈਂਟ ਅਤੇ ਸ਼ੂਜ਼ ਸਟੋਰ ਦੇ ਸ਼ਟਰਾਂ ਦੇ ਤਾਲੇ ਟੁੱਟੇ ਮਿਲੇ। ਚੋਰ ਬਾਜ਼ਾਰ ਵਿਚ ਆਪਣਾ ਕੰਮ ਕਰਦੇ ਰਹੇ ਪਰ ਆਦਮਪੁਰ ਪੁਲਸ ਕਰਮਚਾਰੀ ਨਾਕੇ ’ਤੇ ਚਲਾਨ ਕੱਟਣ ਵਿਚ ਹੀ ਲੱਗੇ ਰਹੇ।
ਸੁਸ਼ਮਾ ਸਿੱਖਾਂ ਵਿਰੁੱਧ ਨਫਰਤੀ ਅਪਰਾਧਾਂ ਦਾ ਮੁੱਦਾ ਅਮਰੀਕੀ ਸਰਕਾਰ ਕੋਲ ਉਠਾਉਣ : ਸੁਖਬੀਰ
NEXT STORY