ਕਲਾਨੌਰ, (ਮਨਮੋਹਨ)- ਸਰਹੱਦੀ ਕਸਬਾ ਕਲਾਨੌਰ ਕੋਲ ਪਿੰਡ ਭੰਗਵਾਂ ਵਿਖੇ ਅਮ੍ਰਿਤਧਾਰੀ ਸਿਖ ਨੌਜਵਾਨ ਵੱਲੋਂ ਪਿੰਡ ਦੇ ਹੀ ਇਕ ਨੌਜਵਾਨ ’ਤੇ ਮਾਰ ਕੁਟਾਈ ਕਰਨ ਅਤੇ ਕੇਸਾਂ ਦੀ ਬੇਅਦਬੀ ਕੀਤੇ ਜਾਣ ਦਾ ਦੋਸ ਲਗਾਉਂਦੇ ਹੋਏ ਪੁਲਸ ਚੋਂਕੀ ਵਡਾਲਾ ਬਾਂਗਰ ਵਿਖੇ ਲਿਖਿਤ ਰੂਪ ’ਚ ਦਰਖਾਸਤ ਦੇ ਕੇ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਰੀ ਦਿੰਦੇ ਹੋਏ ਅਮ੍ਰਿਤਧਾਰੀ ਨੌਜਵਾਨ ਗੁਰਪ੍ਰਤਾਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਭੰਗਵਾਂ ਨੇ ਦੱਸਿਆ ਕਿ ਉਹ ਸ਼ਾਮ ਕਰੀਬ 5:30 ਵਜੇ ਆਪਣੇ ਘਰ ਦੇ ਬਾਹਰ ਮੋਬਾਈਲ ’ਤੇ ਗੱਲ ਕਰ ਰਿਹਾ ਸੀ ਕਿ ਪਿੰਡ ਦੇ ਹੀ ਇਕ ਨੌਜਵਾਨ ਜੋ ਆਪਣੇ ਕੁਤਿੱਆਂ ਨੂੰ ਲੈ ਕੇ ਆ ਰਿਹਾ ਸੀ ਨੇ ਮੇਰੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਲੋਹੇ ਦੀ ਸੰਗਲੀ ਨਾਲ ਮੇਰੇ ਸਿਰ ਵਾਰ ਕਰਕੇ ਮੈਨੂੰ ਜ਼ਖਮੀਂ ਕਰ ਦਿੱਤਾ ਅਤੇ ਮੇਰੇ ਸਿਰ ਦੇ ਵਾਲਾਂ ਅਤੇ ਦਾਡ਼ੀ ਵੀ ਪੁੱਟ ਕੇ ਬੇਅਦਬੀ ਕੀਤੀ ਹੈ। ਇਸ ਸਬੰਧੀ ਪੁਲਸ ਚੌਂਕੀ ਵਡਾਲਾ ਬਾਂਗਰ ਵਿਖੇ ਦਰਖਾਸਤ ਦੇ ਕੇ ਕਾਰਵਾਈ ਕਰਨ ਸਬੰਧੀ ਮੰਗ ਕੀਤੀ ਸੀ ਪਰ ਬਡ਼ੇ ਦੁੱਖ ਦੀ ਗਲ ਹੈ ਕਿ ਹਾਲੇ ਤੱਕ ਕੋਈ ਕਾਰਵਾਈ ਨਹੀ ਕੀਤੀ ਗਈ ਜਿਸ ਕਾਰਨ ਸਾਡੇ ਪਰਿਵਾਰ ਵਿਚ ਰੋਸ ਵੀ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੇਸਾਂ ਦੀ ਹੋਈ ਬੇਅਦਬੀ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਮਾਮਲੇ ਨੂੰ ਉਠਾ ਕੇ ਬੇਅਦਬੀ ਕਰਨ ਵਾਲੇ ਖਿਲਾਫ ਸਖਤ ਕਰਨ ਦੀ ਅਪੀਲ ਕੀਤੀ ਜਾਵੇਗੀ। ਪੀਡ਼ਿਤ ਨੌਜਵਾਨ ਅਤੇ ਉਸਦੇ ਪਰਿਵਾਰ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ, ਐੱਸ.ਐੱਸ.ਪੀ. ਗੁਰਦਾਸਪੁਰ ਨੂੰ ਮੰਗ ਕੀਤੀ ਇਸ ਘਟਨਾਂ ਨੂੰ ਅੰਜ਼ਾਮ ਦੇਣ ਵਾਲੇ ਵਿਆਕਤੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਜਦੋਂ ਦੂਜੇ ਧਿਰ ਦੇ ਨੌਜਵਾਨ ਜਿਸ ਖਿਲਾਫ ਕੇਸਾਂ ਦੀ ਬੇਅਦਬੀ ਦਾ ਦੋਸ਼ ਲਗਾਇਆ ਗਿਆ ਹੈ ਨਾਲ ਸੰਪਰਕ ਕੀਤੇ ਜਾਣ ’ਤੇ ਉਸਨੇ ਦੱਸਿਆ ਕਿ ਉਸ ਉੱਪਰ ਲਗਾਏ ਗਏ ਸਾਰੇ ਦੋਸ਼ ਬੇ ਬੁਨਿਆਦ ਹਨ।
ਇਸ ਸਬੰਧੀ ਜਦੋਂ ਪੁਲਸ ਥਾਣਾ ਕਲਾਨੌਰ ਦੇ ਐੱਸ.ਐੱਚ. ਓ. ਨਿਰਮਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਸਨੇ ਦੱਸਿਆ ਕਿ ਇਸ ਕੇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਹਾਦਸਿਆਂ ਨੂੰ ਸੱਦਾ ਦੇ ਰਿਹੈ ਖੁੱਲ੍ਹਾ ਮੈਨਹੋਲ
NEXT STORY