ਬਟਾਲਾ, (ਬੇਰੀ, ਗੋਰਾਇਆ)- ਅੱਜ ਬਟਾਲਾ ਪੁਲਸ ਵੱਲੋਂ ਸਿੱਖਸ ਫਾਰ ਜਸਟਿਸ ਦੇ 5 ਵਰਕਰਾਂ ਨੂੰ ਫਿਰ ਅਦਾਲਤ ’ਚ ਪੇਸ਼ ਕੀਤਾ ਗਿਆ ।
ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ ਬਲ ਨੇ ਦੱਸਿਆ ਕਿ ਬੀਤੀ 1 ਮਈ ਨੂੰ ਪੁਲਸ ਵੱਲੋਂ ਸਿੱਖਸ ਫਾਰ ਜਸਟਿਸ ਦੇ ਦੋ ਵਰਕਰਾਂ ਧਰਮਿੰਦਰ ਸਿੰਘ ਉਰਫ ਕਮਾਂਡੋ ਵਾਸੀ ਪਿੰਡ ਹਰਪੁਰਾ ਧੰਦੋਈ ਅਤੇ ਕ੍ਰਿਪਾਲ ਸਿੰਘ ਵਾਸੀ ਤਰਨਤਾਰਨ ਨੂੰ ਹਥਿਆਰਾਂ ਅਤੇ ਹੋਰ ਖਾਲਿਸਤਾਨੀ ਪ੍ਰਚਾਰ ਸਮੱਗਰੀ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਕਤ ਦੋਵਾਂ ਕੋਲੋਂ ਹੋਈ ਪੁੱਛਗਿੱਛ ਤੋਂ ਬਾਅਦ ਪੁਲਸ ਨੇ ਹਥਿਆਰ ਦੇਣ ਵਾਲੇ ਰਵਿੰਦਰ ਸਿੰਘ ਉਰਫ ਰਾਜਾ ਵਾਸੀ ਪਿੰਡ ਦੌਲਤਪੁਰ ਨੂੰ ਵੀ ਗ੍ਰਿਫਤਾਰ ਕੀਤਾ ਸੀ। ਡੀ. ਐੱਸ. ਪੀ. ਨੇ ਅੱਗੇ ਦੱਸਿਆ ਕਿ ਉਕਤ ਵੱਲੋਂ ਕੀਤੇ ਖੁਲਾਸੇ ਉਪਰੰਤ ਪੁਲਸ ਨੇ ਪੰਜਾਬ ’ਚ ਖਾਲਿਸਤਾਨੀਆਂ ਦੀ ਵਿਦੇਸ਼ੀ ਫੰਡਿੰਗ ਦਾ ਨੈੱਟਵਰਕ ਚਲਾਉਣ ਵਾਲੇ ਦੋ ਭਰਾਵਾਂ ਨਿਰਮਲ ਸਿੰਘ ਅਤੇ ਹਰਨਾਮ ਸਿੰਘ ਪੁੱਤਰਾਨ ਲਕਸ਼ਮਣ ਸਿੰਘ ਵਾਸੀ ਚੱਕਡ਼ਾਲਾ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਡੀ. ਐੱਸ. ਪੀ. ਨੇ ਹੋਰ ਦੱਸਿਆ ਕਿ ਅੱਜ ਫਡ਼ੇ ਗਏ ਉਕਤ ਪੰਜਾਂ ਵਰਕਰਾਂ ਨੂੰ ਜਦੋਂ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ ਤਾਂ ਧਰਮਿੰਦਰ ਸਿੰਘ ਉਰਫ ਕਮਾਂਡੋ ਅਤੇ ਕ੍ਰਿਪਾਲ ਸਿੰਘ ਦਾ ਅਦਾਲਤ ਵੱਲੋਂ 3 ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ , ਜਦਕਿ ਬਾਕੀ ਦੇ ਤਿੰਨ ਵਰਕਰਾਂ ਹਰਨਾਮ ਸਿੰਘ, ਨਿਰਮਲ ਸਿੰਘ ਅਤੇ ਰਵਿੰਦਰ ਰਾਜਾ ਨੂੰ 14 ਦਿਨ ਲਈ ਜੁਡੀਸ਼ੀਅਲ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਫਿਲਹਾਲ ਪੁਲਸ ਵੱਲੋਂ ਜਾਂਚ ਜਾਰੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਅਕਾਲੀ ਆਗੂ ਦੇ ਪੁੱਤਰ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
NEXT STORY