ਅੰਮ੍ਰਿਤਸਰ (ਸੰਜੀਵ) : ਆਪਣੀ 7 ਸਾਲਾ ਚਚੇਰੀ ਭੈਣ ਨਾਲ ਜਬਰ-ਜ਼ਿਨਾਹ ਕਰਨ ਵਾਲੇ ਦਰਿੰਦੇ ਭਰਾ ਨੂੰ ਥਾਣਾ ਗੇਟ ਹਕੀਮਾਂ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕਈ ਦਿਨਾਂ ਤੋਂ ਡਰ ਦੇ ਸਾਏ ’ਚ ਰਹਿ ਰਹੀ ਬੱਚੀ ਨੇ ਜਦੋਂ ਉਸਦੇ ਨਾਲ ਹੋ ਰਹੇ ਗਲਤ ਕੰਮ ਦਾ ਖੁਲਾਸਾ ਆਪਣੇ ਇਕ ਰਿਸ਼ਤੇਦਾਰ ਨੂੰ ਕੀਤਾ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਇਹ ਵੀ ਪੜ੍ਹੋ : ਕਬੱਡੀ ਦੇ ਚੋਟੀ ਦੇ ਖਿਡਾਰੀ ਤੇ ਮਸ਼ਹੂਰ ਜਾਫੀ ਸੁਖਮਨ ਭਗਤਾ ਦੀ ਚਡ਼੍ਹਦੀ ਜਵਾਨੀ 'ਚ ਮੌਤ
ਮਿਲੀ ਜਾਣਕਾਰੀ ਮੁਤਾਬਕ ਬਿਨਾਂ ਪਿਤਾ ਦੀ ਇਸ ਧੀ ਅਤੇ ਉਸਦੇ ਭਰਾਵਾਂ ਨੂੰ ਉਸਦੀ ਮਾਂ ਪਾਲ ਰਹੀ ਸੀ ਪਰ ਉਸਦੇ ਤਾਏ ਦੇ ਮੁੰਡੇ ਨੇ ਉਸ ਨਾਲ ਗਲਤ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮਾਮਲਾ ਜਦੋਂ ਪੁਲਸ ਕੋਲ ਪੁੱਜਾ ਤਾਂ ਥਾਣਾ ਗੇਟ ਹਕੀਮਾਂ ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੀਡ਼ਤ ਬੱਚੀ ਦੀ ਸਥਾਨਕ ਸਿਵਲ ਹਸਪਤਾਲ ਤੋਂ ਮੈਡੀਕਲ ਜਾਂਚ ਕਰਵਾ ਲਈ ਹੈ ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਬਹਿਬਲਕਲਾਂ ਗੋਲੀਕਾਂਡ ਮਾਮਲੇ 'ਚ ਸੁਮੇਧ ਸੈਣੀ ਤੇ ਉਮਰਾਨੰਗਲ ਖ਼ਿਲਾਫ਼ ਚਲਾਨ ਪੇਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਫ਼ਿਰੋਜ਼ਪੁਰ ਦੇ ਡੀ.ਐੱਸ.ਪੀ. ਦੀ ਫੇਸਬੁੱਕ ਆਈ.ਡੀ. ਹੈੱਕ, ਕੀਤੇ ਇਹ ਮੈਸੇਜ
NEXT STORY