ਚੰਡੀਗੜ੍ਹ— ਪਤਨੀ ਵੱਲੋਂ ਨਨਾਣ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਉਸ ਨੂੰ ਅਸ਼ਲੀਲ ਤਸਵੀਰਾਂ ਬਣਾ ਕੇ ਪਤੀ ਨੂੰ ਵਟਸਐਪ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਬਾਅਦ ਤਸਵੀਰਾਂ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਪਤੀ ਤੋਂ ਹੀ 20 ਲੱਖ ਰੁਪਏ ਦੀ ਡਿਮਾਂਡ ਕੀਤੀ। ਪਤੀ ਦੀ ਸ਼ਿਕਾਇਤ 'ਤੇ ਸਾਈਬਰ ਸੈੱਲ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਮੌਲੀਜਾਗਰਾ ਥਾਣਾ ਪੁਲਸ ਨੇ ਬਰੇਲੀ (ਯੂ. ਪੀ) ਦੀ ਮਹਿਲਾ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਵਿਆਹ ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਹੋਇਆ ਸੀ। ਵਿਆਹ ਤੋਂ ਬਾਅਦ ਕੁਝ ਦਿਨਾਂ ਤੱਕ ਸਭ ਕੁਝ ਸਹੀ ਚੱਲ ਰਿਹਾ ਸੀ ਪਰ ਬਾਅਦ 'ਚ ਉਸ ਦੀ ਅਤੇ ਉਸ ਦੀ ਪਤਨੀ 'ਚ ਅਣਬਣ ਹੋਣ ਲੱਗੀ। ਇਸੇ ਕਰਕੇ ਉਸ ਦੀ ਪਤਨੀ ਵੱਖ ਹੋ ਕੇ ਪੇਕੇ ਘਰ ਰਹਿਣ ਲੱਗੀ ਸੀ।
ਸ਼ਿਕਾਇਤ ਕਰਤਾ ਦਾ ਦੋਸ਼ ਹੈ ਕਿ ਪਤਨੀ ਨੇ ਉਸ ਦੀ ਭੈਣ ਦੀਆਂ ਕੁਝ ਤਸਵੀਰਾਂ ਮਾਰਫ ਕਰਕੇ ਉਸ ਦੇ ਮੋਬਾਇਲ ਨੰਬਰ 'ਤੇ ਵਟਸਐਪ ਕਰ ਦਿੱਤੀਆਂ। ਇਸ ਦੇ ਨਾਲ ਹੀ ਉਸ ਨੇ ਮੈਸੇਜ ਭੇਜ ਕੇ ਕਿਹਾ ਕਿ ਜੇਕਰ ਉਸ ਨੂੰ 20 ਲੱਖ ਰੁਪਏ ਨਾ ਦਿੱਤੇ ਤਾਂ ਉਹ ਉਸ ਦੀ ਭੈਣ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਪਾ ਕੇ ਵਾਇਰਲ ਕਰ ਦੇਵੇਗੀ। ਉਸ ਕੁਝ ਤਸਵੀਰਾਂ ਉਸ ਨੂੰ ਭੇਜੀਆਂ ਵੀ ਸਨ।
ਮਾਮਲੇ ਦੀ ਸ਼ਿਕਾਇਤ ਚੰਡੀਗੜ੍ਹ ਪੁਲਸ ਦੇ ਸਾਈਬਰ ਸੈੱਲ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਰਿਪੋਰਟ ਮੌਲੀਜਾਗਰਾ ਥਾਣਾ ਪੁਲਸ ਨੂੰ ਸੌਂਪ ਦਿੱਤੀ। ਸਾਈਬਰ ਸੈੱਲ ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਮਾਮਲੇ 'ਚ ਮੌਲੀਜਾਗਰਾ ਥਾਣਾ ਪੁਲਸ ਨੇ ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਰਹਿਣ ਵਾਲੀ ਸ਼ਿਕਾਇਤ ਕਰਤਾ ਦੀਤ ਪਤਨੀ ਖਿਲਾਫ ਆਈ. ਟੀ. ਐਕਟ ਅਤੇ ਹੋਰ ਧਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਮਹਿਲਾ ਨੂੰ ਵੀ ਅਜੇ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
ਮਹਾਂਰਿਸ਼ੀ ਯੋਗ ਆਸ਼ਰਮ ਗੋਨਿਆਣਾ ਮੰਡੀ ਦੇ ਸੰਚਾਲਕ ਸਵਾਮੀ ਸੂਰਿਆ ਦੇਵ ਦੀ ਮੌਤ
NEXT STORY