ਬਟਾਲਾ, (ਬੇਰੀ)- ਪਿੰਡ ਸੇਖਵਾਂ ਵਿਖੇ ਬਲੈਕਮੇਲਿੰਗ ਤੋਂ ਤੰਗ ਆ ਕੇ ਵਿਆਹੁਤਾ ਦੀ ਆਲਆਊਟ ਵਾਲੀ ਦਵਾਈ ਪੀਣ ਨਾਲ ਹਾਲਤ ਗੰਭੀਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਮਰਨਜੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਸੇਖਵਾਂ ਨੇ ਦੱਸਿਆ ਕਿ ਮੇਰੀ ਪਤਨੀ ਬਲਜੀਤ ਕੌਰ ਨੂੰ ਮੇਰੇ ਪਰਿਵਾਰ ਦੇ 3 ਮੈਂਬਰ ਬਲੈਕਮੇਲ ਕਰਦੇ ਹੋਏ ਮੇਰੀ ਪਤਨੀ ਕੋੋਲੋਂ 2 ਲੱਖ ਰੁਪਏ ਦੀ ਮੰਗ ਕਰਦੇ ਸਨ ਜਿਸ ਕਾਰਨ ਸਾਡਾ ਪਹਿਲਾਂ ਵੀ ਉਨ੍ਹਾਂ ਨਾਲ ਝਗਡ਼ਾ ਹੋਇਆ ਸੀ ਜਿਸ ਦਾ ਮੋਹਤਬਰ ਵਿਅਕਤੀਆਂ ਨੇ ਰਾਜ਼ੀਨਾਮਾ ਕਰਵਾ ਦਿੱਤਾ ਸੀ ਪਰ ਬੀਤੇ ਕੱਲ ਫਿਰ ਸਾਡੇ ਪਰਿਵਾਰ ਨੂੰ ਬਲੈਕਮੇਲ ਕਰਦਿਆਂ ਮੇਰੀ ਪਤਨੀ ਕੋਲੋਂ 2 ਲੱਖ ਮੰਗਣ ਲੱਗ ਪਏ ਜਿਸ ਤੋਂ ਦੁਖੀ ਹੋ ਕੇ ਮੇਰੀ ਪਤਨੀ ਨੇ ਮੇਰੀ ਗੈਰ-ਹਾਜ਼ਰੀ ਵਿਚ ਆਲਆਊਟ ਵਾਲੀ ਦਵਾਈ ਪੀ ਲਈ ਜਿਸ ਨਾਲ ਉਸ ਦੀ ਹਾਲਤ ਵਿਗਡ਼ ਗਈ ਤੇ ਉਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਜਿਥੇ ਉਸ ਦੀ (ਬਲਜੀਤ ਕੌਰ ਦੀ) ਹਾਲਤ ਗੰਭੀਰ ਬਣੀ ਹੋਈ ਹੈ।
ਕੀ ਕਹਿਣਾ ਹੈ ਐੱਸ. ਐੱਚ. ਓ. ਦਾ
ਉਕਤ ਮਾਮਲੇ ਸਬੰਧੀ ਜਦੋਂ ਐੱਸ. ਐੱਚ. ਓ. ਸੇਖਵਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਸਬੰਧੀ ਅਜੈ ਤੱਕ ਉਨ੍ਹਾਂ ਨੂੰ ਕਿਸੇ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਅਤੇ ਫਿਰ ਉਹ ਆਪਣੇ ਤੌਰ ’ਤੇ ਪੁਲਸ ਮੁਲਾਜ਼ਮ ਭੇਜ ਕੇ ਸਾਰੀ ਜਾਣਕਾਰੀ ਹਾਸਲ ਕਰਵਾਉਣ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਅਮਲ ਵਿਚ ਲਿਆਉਣਗੇ।
ਸਾਢੇ 8 ਲੱਖ ਰੁਪਏ ਲੈਣ ਦੇ ਬਾਵਜੂਦ ਨਹੀਂ ਕੀਤੀ ਜ਼ਮੀਨ ਦੀ ਰਜਿਸਟਰੀ
NEXT STORY