ਪਟਨਾ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 352ਵੇਂ ਪ੍ਰਕਾਸ਼ ਦਿਹਾੜੇ ਮੌਕੇ ਰੇਲਵੇ ਨੇ ਅਹਿਮ ਫੈਸਲਾ ਲੈਂਦੇ ਹੋਏ 5 ਤੋਂ 19 ਜਨਵਰੀ ਤਕ ਪਟਨਾ ਸਾਹਿਬ ਸਟੇਸ਼ਨ 'ਤੇ 24 ਟ੍ਰੇਨਾਂ ਨੂੰ ਅਸਥਾਈ ਠਹਿਰਾਅ ਦਾ ਇੰਤਜ਼ਾਮ ਕੀਤਾ ਗਿਆ ਹੈ। ਰੇਲਵੇ ਅਧਿਕਾਰੀ ਰਾਜੇਸ਼ ਕੁਮਾਰ ਅਨੁਸਾਰ ਇਸ ਸਮੇਂ ਦੌਰਾਨ ਇਹ ਟ੍ਰੇਨਾਂ ਸ੍ਰੀ ਪਟਨਾ ਸਾਹਿਬ ਰੇਲਵੇ ਸਟੇਸ਼ਨ 'ਤੇ 2 ਮਿੰਟ ਲਈ ਰੁਕਣਗੀਆਂ। ਰਾਜੇਸ਼ ਕੁਮਾਰ ਮੁਤਾਬਕ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।
ਆਨਲਾਈਨ ਸਿਸਟਮ ਦੀ ਸ਼ੁਰੂਆਤ
ਸੰਗਤ ਨੂੰ ਤਖਤ ਸਾਹਿਬ ਪਰਿਸਰ 'ਚ ਹੀ ਪਟਨਾ ਸਾਹਿਬ ਅਤੇ ਪਟਨਾ ਜੰਕਸ਼ਨ ਤੋਂ ਲੰਘਣ ਵਾਲੀਆਂ ਟ੍ਰੇਨਾਂ ਦੀ ਜਾਣਕਾਰੀ ਮਿਲ ਜਾਵੇਗੀ। ਇਸ ਲਈ ਬਕਾਇਦਾ ਆਨਲਾਈਨ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ। ਆਨਲਾਈਨ ਸਿਸਟਮ ਦਾ ਉਦਘਾਟਨ ਤਖਤ ਪ੍ਰਬੰਧਕ ਕਮੇਟੀ ਦੇ ਸੱਕਤਰ ਸਰਦਾਰ ਮਹਿੰਦਰਪਾਲ ਸਿੰਘ ਢਿੱਲੋਂ, ਡੀ. ਆਰ. ਐੱਮ. ਆਰ. ਪੀ. ਠਾਕੁਰ ਵਲੋਂ ਕੀਤਾ ਗਿਆ ਹੈ। ਆਨਲਾਈਨ ਸਿਸਟਮ ਜੋੜਾ ਘਰ ਨੇੜੇ ਸਥਾਪਤ ਕੀਤਾ ਗਿਆ ਹੈ।
ਮੋਹਾਲੀ 'ਚ ਹੁੱਕਾ ਬਾਰਾਂ 'ਤੇ ਪਾਬੰਦੀ
NEXT STORY