ਲੁਧਿਆਣਾ(ਵਿੱਕੀ)-ਪੂਰਬੀ ਤਹਿਸੀਲ ਦੇ ਅਧੀਨ ਆਉਂਦੇ ਇਕ ਸੀਨੀ. ਸੈਕੰ. ਸਕੂਲ ਦੀ 10ਵੀਂ ਦੀ ਵਿਦਿਆਰਥਣ ਨੇ ਇੰਗਲਿਸ਼ ਅਧਿਆਪਕ ’ਤੇ ਉਸ ਨਾਲ ਛੇਡ਼ਛਾਡ਼ ਕਰਨ ਦੇ ਦੋਸ਼ ਲਾਏ ਹਨ। ਉਕਤ ਮਾਮਲਾ 26 ਮਈ ਦਾ ਦੱਸਿਆ ਜਾ ਰਿਹਾ ਹੈ, ਜਿਸ ਦੀ ਸ਼ਿਕਾਇਤ ਕਿਸੇ ਗੁੰਮਨਾਮ ਵਿਅਕਤੀ ਵਲੋਂ ਪ੍ਰੋਟੈਕਸ਼ਨ ਆਫ ਚਾਈਲਡ ਰਾਈਟ ਕਮਿਸ਼ਨ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜੀ ਗਈ। ਸ਼ਿਕਾਇਤ ਦੀ ਕਾਪੀ ਪ੍ਰਾਪਤ ਹੁੰਦੇ ਹੀ ਜ਼ਿਲਾ ਸਿੱਖਿਆ ਵਿਭਾਗ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਨੂੰ ਜਾਂਚ ਅਧਿਕਾਰੀ ਡਿਪਟੀ ਡੀ. ਈ. ਓ. ਡਾ. ਚਰਨਜੀਤ ਸਿੰਘ, ਸਰਕਾਰੀ ਸੀਨੀ. ਸੈਕੰ. ਸਕੂਲ ਇਆਲੀ ਕਲਾਂ ਦੀ ਪ੍ਰਿੰਸੀਪਲ ਕੰਵਲਜੋਤ ਕੌਰ ਜਾਂਚ ਲਈ ਉਕਤ ਸਕੂਲ ਪਹੁੰਚੇ ਅਤੇ ਸਕੂਲ ਦੇ ਅਧਿਆਪਕਾਂ ਤੋਂ ਇਲਾਵਾ ਕੁੱਝ ਵਿਦਿਆਰਥੀਆਂ ਦੇ ਬਿਆਨ ਵੀ ਲਏ। ਗੁੰਮਨਾਮ ਵਿਅਕਤੀ ਵਲੋਂ ਕੀਤੀ ਗਈ ਸ਼ਿਕਾਇਤ ’ਚ ਸਕੂਲ ਪ੍ਰਿੰਸੀਪਲ ’ਤੇ ਵੀ ਉਕਤ ਮਾਮਲੇ ਨੂੰ ਦਬਾਉਣ ਦੇ ਦੋਸ਼ ਲਾਏ ਗਏ ਹਨ, ਜਦਕਿ ਪ੍ਰਿੰਸੀਪਲ ਨੇ ਇਸ ਤਰ੍ਹਾਂ ਦੇ ਦੋਸ਼ਾਂ ਨੂੰ ਬੇਬੁਨਿਅਾਦ ਦੱਸਿਆ ਹੈ। ਮੰਗਲਵਾਰ ਨੂੰ ਵਿਭਾਗੀ ਟੀਮ ਦੇ ਸਕੂਲ ’ਚ ਜਾਂਚ ਲਈ ਪਹੁੰਚਣ ਤੋਂ ਬਾਅਦ ਪ੍ਰਿੰਸੀਪਲ ਨੇ ਵਿਦਿਆਰਥਣ ਦੇ ਮਾਪਿਆਂ ਨੂੰ ਨਾਲ ਲੈ ਕੇ ਮਾਮਲੇ ਦੀ ਸ਼ਿਕਾਇਤ ਸਬੰਧਤ ਪੁਲਸ ਚੌਕੀ ’ਚ ਦੇ ਕੇ ਅਧਿਆਪਕ ’ਤੇ ਕਾਰਵਾਈ ਕਰਨ ਲਈ ਕਿਹਾ ਹੈ। ਉਧਰ ਉਕਤ ਮਾਮਲਾ ਅੱਜ ਸਕੂਲ ’ਚ ਚਰਚਾ ਦਾ ਵਿਸ਼ਾ ਬਣਿਆ ਰਿਹਾ।
ਇਹ ਹੈ ਪੂਰਾ ਮਾਮਲਾ
ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ 26 ਮਈ ਨੂੰ ਸਕੂਲ ਵਿਚ ਛੁੱਟੀ ਹੋਣ ਤੋਂ ਬਾਅਦ ਜਦ ਐਕਸਟਰਾ ਕਲਾਸਾਂ ਚੱਲ ਰਹੀਆਂ ਸੀ ਤਾਂ ਉਕਤ ਅਧਿਆਪਕ ਨੇ ਉਸ ਨੂੰ ਦੂਜੇ ਕਮਰੇ ਵਿਚ ਬੁਲਾਇਆ ਅਤੇ ਛੇਡ਼ਛਾਡ਼ ਕਰਨੀ ਸ਼ੁਰੂ ਕਰ ਦਿੱਤੀ ਪਰ ਉਹ ਉਥੋਂ ਬਚ ਕੇ ਨਿਕਲ ਆਈ। ਘਟਨਾ ਤੋਂ ਬਾਅਦ 2 ਦਿਨ ਤੱਕ ਉਹ ਸਕੂਲ ਨਹੀਂ ਆਈ ਅਤੇ ਘਰ ’ਚ ਵੀ ਘਬਰਾਈ ਰਹੀ ਪਰ 2 ਦਿਨ ਬਾਅਦ ਉਸ ਨੇ ਘਟਨਾ ਬਾਰੇ ਆਪਣੇ ਮਾਪਿਆਂ ਨੂੰ ਦੱਸਿਆ। ਵਿਦਿਆਰਥਣ ਦੇ ਮਾਪਿਆਂ ਨੇ ਉਸੇ ਸਮੇਂ ਸਕੂਲ ਪਹੁੰਚ ਕੇ ਪ੍ਰਿੰਸੀਪਲ ਦੇ ਸਕੂਲ ਨਾ ਹੋਣ ਕਾਰਨ ਕਲਾਸ ਇੰਚਾਰਜ ਨੂੰ ਪੂਰੀ ਗੱਲ ਦੱਸਦੇ ਹੋਏ ਅਧਿਆਪਕ ’ਤੇ ਐਕਸ਼ਨ ਲੈਣ ਲਈ ਕਿਹਾ। ਕਲਾਸ ਇੰਚਾਰਜ ਨੇ ਪ੍ਰਿੰਸੀਪਲ ਦੇ ਧਿਆਨ ਵਿਚ ਮਾਮਲਾ ਲਿਆ ਦਿੱਤਾ ਪਰ ਸਕੂਲ ਵਿਚ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ। ਦੱਸਿਆ ਗਿਆ ਹੈ ਕਿ ਛੁੱਟੀਆਂ ਦੇ ਦੌਰਾਨ ਹੀ ਪਿੰਡ ਦੀ ਪੰਚਾਇਤ ਦੀ ਮੌਜੂਦਗੀ ’ਚ ਹੋਈ ਮੀਟਿੰਗ ਵਿਚ ਉਕਤ ਅਧਿਆਪਕ ਦਾ ਤਬਾਦਲਾ ਕਿਸੇ ਦੂਜੇ ਸਕੂਲ ਵਿਚ ਕਰਵਾਉਣ ਦੀ ਗੱਲ ’ਤੇ ਪੁਲਸ ’ਚ ਸ਼ਿਕਾਇਤ ਨਹੀਂ ਕਰਵਾਈ ਗਈ ਪਰ ਛੁੱਟੀਆਂ ਤੋਂ ਬਾਅਦ ਜਦ ਸਕੂਲ ਖੁੱਲ੍ਹੇ ਤਾਂ ਪ੍ਰਿੰਸੀਪਲ ਨੇ ਅਧਿਆਪਕ ਨੂੰ ਸਕੂਲ ਆਉਣ ਤੋਂ ਰੋਕ ਦਿੱਤਾ। ਇਸ ਦੌਰਾਨ ਤਬਾਦਲਾ ਸੂਚੀ ਵਿਚ ਅਧਿਆਪਕ ਦਾ ਨਾਂ ਨਾ ਆਉਣ ਦੇ ਨਾਲ ਹੀ ਕਿਸੇ ਗੁੰਮਨਾਮ ਵਿਅਕਤੀ ਦੀ ਸ਼ਿਕਾਇਤ ਵਿਭਾਗ ਦੇ ਕੋਲ ਪੁੱਜਦੇ ਹੀ ਜਾਂਚ ਦਾ ਸਿਲਲਿਸਾ ਸ਼ੁਰੂ ਹੋ ਗਿਆ। ਮੰਗਲਵਾਰ ਨੂੰ ਵਿਭਾਗੀ ਜਾਂਚ ਦੌਰਾਨ ਵਿਦਿਆਰਥਣ ਦੇ ਮਾਪਿਆਂ ਅਤੇ ਵਿਦਿਆਰਥਣ ਨੇ ਵੀ ਆਪਣੇ ਬਿਆਨ ਦਰਜ ਕਰਵਾਉਣ ਦੇ ਬਾਅਦ ਪ੍ਰਿੰਸੀਪਲ ਨਾਲ ਜਾ ਕੇ ਅਧਿਆਪਕ ਦੇ ਖਿਲਾਫ ਪੁਲਸ ਨੂੰ ਸ਼ਿਕਾਇਤ ਦਿੱਤੀ।
ਮੈਨੂੰ ਨਹੀਂ ਪਤਾ ਕਿ ਵਿਦਿਆਰਥਣ ਇਸ ਤਰ੍ਹਾਂ ਦੇ ਦੋਸ਼ ਕਿਉਂ ਲਾ ਰਹੀ ਹੈ। ਜਦ ਮੈਨੂੰ ਵਿਦਿਆਰਥਣ ਵਲੋਂ ਲਾਏ ਦੋਸ਼ਾਂ ਬਾਰੇ ਪਤਾ ਲੱਗਿਆ ਤਾਂ ਜਾਣ ਕੇ ਕਾਫੀ ਹੈਰਾਨੀ ਹੋਈ, ਕਿਉਂਕਿ ਮੈਂ ਇਸ ਤਰ੍ਹਾਂ ਦੀ ਕੋਈ ਹਰਕਤ ਕੀਤੀ ਹੀ ਨਹੀਂ। ਸਕੂਲ ਦੀਆਂ ਵਿਦਿਆਰਥਣਾਂ ਮੇਰੀ ਬੇਟੀ ਸਾਮਾਨ ਹਨ। ਮੈਨੂੰ ਇਸ ਪੂਰੇ ਮਾਮਲੇ ਵਿਚ ਕਿਸੇ ਸਾਜ਼ਿਸ਼ ਦੇ ਤਹਿਤ ਫਸਾਇਆ ਜਾ ਰਿਹਾ ਹੈ। ਵਿਦਿਆਰਥਣ ਵਲੋਂ ਲਾਏ ਗਏ ਦੋਸ਼ ਨਿਰਾਧਰ ਹਨ। ਮੈਂ ਪਿਛਲੇ 10 ਸਾਲ ਤੋਂ ਅਧਿਆਪਨ ਦੇ ਖੇਤਰ ਵਿਚ ਹਾਂ ਅਤੇ ਮੇਰਾ ਪਿਛਲਾ ਰਿਕਾਰਡ ਵੀ ਦੇਖਿਆ ਜਾ ਸਕਦਾ ਹੈ। ਸਕੂਲ ਅਤੇ ਵਿਦਿਆਰਥੀਆਂ ਦੀ ਬਿਹਤਰੀ ਲਈ ਮੇਰੇ ਵਲੋਂ ਕੀਤੇ ਗਏ ਯਤਨਾਂ ਨੂੰ ਦੇਖ ਕੇ ਹੀ ਮੈਨੂੰ ਰਾਸ਼ਟਰਪਤੀ ਤੋਂ ਮਾਲਤੀ ਗਿਆਨ ਪੀਠ ਪੁਰਸਕਾਰ ਦੇ ਇਲਾਵਾ ਵਿਭਾਗ ਤੋਂ ਕਈ ਐਵਾਰਡ ਮਿਲੇ ਹਨ। ਸਕੂਲ ਦੀ ਅਨੁਸ਼ਾਸਨ ਕਮੇਟੀ ਦਾ ਮੁਖੀਆ ਹੋਣ ਦੇ ਨਾਲ-ਨਾਲ ਸਕੂਲ ਦੇ ਵਿਕਾਸ ਲਈ ਵੱਖ-ਵੱਖ ਉਦਯੋਗਿਕ ਘਰਾਣਿਆਂ ਨਾਲ ਸਬੰਧ ਸਥਾਪਤ ਕਰ ਕੇ ਮੈਂ ਸਕੂਲ ’ਚ ਕਈ ਡਿਵੈੱਲਪਮੈਂਟ ਕਾਰਜ ਕੀਤੇ ਹਨ। ਐਕਸਟ੍ਰਾ ਕਲਾਸਾਂ ਲਾਉਣ ਦਾ ਉਦੇਸ਼ ਵਿਦਿਆਰਥੀਆਂ ਦੇ ਰਿਜ਼ਲਟ ’ਚ ਸੁਧਾਰ ਕਰਨਾ ਹੈ। ਮੈਂ ਇਸ ਤਰ੍ਹਾਂ ਦੀ ਕੋਈ ਹਰਕਤ ਨਹੀਂ ਕੀਤੀ, ਜਿਸ ਨਾਲ ਮੇਰੀ ਅਤੇ ਸਿੱਖਿਆ ਵਿਭਾਗ ਦਾ ਅਕਸ ਖਰਾਬ ਹੋਵੇ।
-ਇੰਗਲਿਸ਼ ਅਧਿਆਪਕ
ਨਸ਼ਾ ਸਮੱਗਲਰਾਂ ਨੂੰ ਕਾਬੂ ਕਰੇ ਸਰਕਾਰ, ਨਹੀਂ ਤਾਂ ਲੋਕ ਖੁਦ ਬੋਲਣਗੇ ਹੱਲਾ : ਬੈਂਸ
NEXT STORY