ਖੰਨਾ (ਵਿਪਨ) : ਖੰਨਾ 'ਚ ਅੱਜ ਵਿਅਕਤੀ ਪੈਸੇ ਨਾ ਮਿਲਣ ਤੋਂ ਦੁੱਖੀ ਹੋ ਕੇ ਆਤਮ ਹੱਤਿਆ ਕਰਨ ਲਈ ਬਿਜਲੀ ਵਾਲੇ ਖੰਬੇ 'ਤੇ ਚੜ੍ਹ ਗਿਆ। ਜਿਸ ਨੂੰ ਉਥੋਂ ਲੰਘ ਰਹੇ ਲੋਕਾਂ ਨੇ ਪੁਲਸ ਦੀ ਮਦਦ ਨਾਲ ਭਾਰੀ ਮੁਸ਼ੱਕਲ ਤੋਂ ਬਾਅਦ ਹੇਠਾਂ ਉਤਾਰਿਆ। ਆਤਮਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਪਾਲ ਸਿੰਘ ਨੇ ਦੱਸਿਆ ਕਿ ਉਹ ਰਿਕਸ਼ਾ ਚਲਾਉਂਦਾ ਹੈ ਅਤੇ ਦੁੱਧ ਪਾਉਣ ਦਾ ਕੰਮ ਕਰਦਾ ਹੈ, ਉਸ ਨੇ ਆਹਤਾ ਵਾਲੇ ਤੋਂ ਪੈਸੇ ਲੈਣੇ ਸਨ ਜੋ ਨਹੀਂ ਦੇ ਰਿਹਾ ਸੀ, ਇਸੇ ਤੋਂ ਦੁਖੀ ਹੋ ਕੇ ਉਹ ਆਤਮ ਹੱਤਿਆ ਕਰਨ ਜਾ ਰਿਹਾ ਸੀ।
ਦੂਜੇ ਪਾਸੇ ਮੌਕੇ 'ਤੇ ਪਹੁੰਚੇ ਟਰੈਫਿਕ ਪੁਲਸ ਇੰਚਾਰਜ ਗੁਰਮੇਜ ਸਿੰਘ ਨੇ ਦੱਸਿਆ ਕਿ ਉਹ ਇਥੋਂ ਦੀ ਲੰਙ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਇਕ ਵਿਅਕਤੀ ਬਿਜਲੀ ਦੇ ਖੰਭੇ 'ਤੇ ਚੜ੍ਹ ਕੇ ਮਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨੂੰ ਉਸ ਨੇ ਕਾਫੀ ਮੁਸ਼ਕਲ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਹੇਠਾਂ ਉਤਾਰਿਆ।
ਸਵਾਗਤੀ ਗੇਟਾਂ ਦੇ ਉਸਾਰੀ ਕਾਰਜ ਲਗਭਗ ਮੁਕੰਮਲ : ਰੰਧਾਵਾ
NEXT STORY