ਪਟਿਆਲਾ (ਇੰਦਰਜੀਤ ਸਿੰਘ)— ਘਰ ਤੋਂ ਪਰੇਸ਼ਾਨ ਸ਼ੰਭੂ ਦੀ ਰਹਿਣ ਵਾਲੀ ਔਰਤ ਨੇ ਅੱਜ ਪਟਿਆਲਾ ਦੇ ਨਾਭਾ ਰੋਡ 'ਤੇ ਸਥਿਤ ਭਾਖੜਾ ਨਹਿਰ 'ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਥੇ ਤਾਇਨਾਤ ਗੋਤਾਖੋਰਾ ਨੇ ਔਰਤ ਨੂੰ ਭਾਖੜਾ 'ਚ ਛਲਾਂਗ ਮਾਰਨ ਤੋਂ ਰੋਕਿਆ ਤੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ।
ਉਕਤ ਔਰਤ ਦੀ ਪਛਾਣ ਸਤਨਾਮ ਕੌਰ ਵਜੋਂ ਹੋਈ ਹੈ। ਉਸ ਨੇ ਖੁਦਕੁਸ਼ੀ ਦਾ ਕਾਰਨ ਦੱਸਦਿਆਂ ਕਿਹਾ ਕਿ ਉਹ ਆਪਣੇ ਪਰਿਵਾਰ ਤੋਂ ਕਾਫੀ ਦੁੱਖੀ ਹੈ। ਉਸ ਦਾ ਪਤੀ ਤੇ ਸੱਸ ਉਸ ਨੂੰ ਕਾਫੀ ਪਰੇਸ਼ਾਨ ਕਰਦੇ ਹਨ ਤੇ ਉਸ ਨੂੰ ਮਰ ਜਾਣ ਨੂੰ ਕਹਿੰਦੇ ਹਨ, ਜਿਸ ਤੋਂ ਤੰਗ ਆ ਕੇ ਉਹ ਖੁਦਕੁਸ਼ੀ ਕਰਨਾ ਚਾਹੁੰਦੀ ਹੈ।
ਉਥੇ ਹੀ ਗੋਤਾਖੋਰਾਂ ਦਾ ਕਹਿਣਾ ਹੈ ਕਿ ਔਰਤ ਕਾਫੀ ਪਰੇਸ਼ਾਨ ਸੀ ਤੇ ਖੁਦਕੁਸ਼ੀ ਕਰਨਾ ਚਾਹੁੰਦੀ ਸੀ ਪਰ ਮੌਕੇ 'ਤੇ ਖੜੇ ਗੋਤਾਖੋਰਾ ਨੇ ਉਕਤ ਔਰਤ ਨੂੰ ਬਚਾ ਕੇ ਸਥਾਨਕ ਪੁਲਸ ਨੂੰ ਸੂਚਿਤ ਕਰ ਦਿੱਤਾ।
ਹਾਦਸੇ 'ਚ ਨੌਜਵਾਨ ਜ਼ਖਮੀ, ਮਾਮਲਾ ਦਰਜ
NEXT STORY