ਮੋਗਾ (ਵਿਪਨ) : ਸੁਖਬੀਰ ਬਾਦਲ ਵਲੋਂ ਗੈਂਗਸਟਰ ਕਹੇ ਜਾਣ 'ਤੇ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਮੋੜਵਾਂ ਜਵਾਬ ਦਿੱਤਾ ਹੈ। ਸੁਖਬੀਰ 'ਤੇ ਪਲਟਵਾਰ ਕਰਦਿਆਂ ਬਰਾੜ ਨੇ ਸੁਖਬੀਰ ਬਾਦਲ ਨੂੰ ਨਸ਼ੇੜੀ ਦੱਸਿਆ ਅਤੇ ਕਿਹਾ ਕਿ ਨਸ਼ੇ ਨਾਲ ਰੱਜ ਕੇ ਸਟੇਜ 'ਤੇ ਬੋਲਣ ਵਾਲਾ ਸੁਖਬੀਰ ਅਕਸਰ ਵਾਧਾ-ਘਾਟਾ ਕਰ ਜਾਂਦਾ ਹੈ। ਬਰਾੜ ਨੇ ਕਿਹਾ ਕਿ ਚੋਣਾਂ ਵਿਚ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਅਕਾਲੀਆਂ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਹੈ, ਜਿਸ ਕਰਕੇ ਉਨ੍ਹਾਂ ਵਲੋਂ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ।
ਇਥੇ ਦੱਸਣਯੋਗ ਹੈ ਕਿ ਮੋਗਾ ਦੇ ਹਲਕਾ ਬਾਘਾਪੁਰਾਣਾ ਵਿਖੇ ਪੋਲ ਖੋਲ੍ਹ ਰੈਲੀ ਦੌਰਾਨ ਸੁਖਬੀਰ ਬਾਦਲ ਨੇ ਦਰਸ਼ਨ ਬਰਾੜ ਨੂੰ ਗੈਂਗਸਟਰ ਦੱਸਿਆ ਸੀ।
ਪੰਜਾਬ ਚੇਅ. ਹਰਭਾਗ ਕੱਲਾ ਨੇ ਕੀਤੀਆਂ ਨਵੀਆਂ ਨਿਯੁਕਤੀਆਂ
NEXT STORY